ਕੈਨੇਡਾ ਡੈਂਟਲ ਬੇਨਫਿਟ (Canada Dental Benefit) ਲਈ ਇੱਕ ਗਾਈਡ

Figure 1. Text version below.

ਕੈਨੇਡਾ ਡੈਂਟਲ ਬੇਨਫਿਟ (Canada Dental Benefit) ਲਈ ਇੱਕ ਗਾਈਡ – ਲਿਖਤੀ ਵੇਰਵਾ

ਦੰਦਾਂ ਦਾ ਸੜਨ ਕੈਨੇਡਾ ਅਤੇ ਦੁਨੀਆ ਭਰ ਵਿੱਚ ਸਭ ਤੋਂ ਆਮ, ਪਰ ਰੋਕਥਾਮਯੋਗ, ਬਚਪਨ ਦੀ ਪੁਰਾਣੀ ਬਿਮਾਰੀ ਹੈ। ਮੂੰਹ ਦੀਆਂ ਬਿਮਾਰੀਆਂ ਅਕਸਰ ਪ੍ਰੀਸਕੂਲ ਦੇ ਸਾਲਾਂ ਵਿੱਚ ਸ਼ੁਰੂ ਹੁੰਦੀਆਂ ਹਨ, ਇਹ ਕਾਰਨ ਹੈ ਕਿ ਜਲਦੀ ਤੋਂ ਜਲਦੀ ਸੰਭਵ ਤੌਰ 'ਤੇ ਮੂੰਹ ਦੀ ਸਫ਼ਾਈ ਦੇ ਚੰਗੇ ਵਿਵਹਾਰ ਨੂੰ ਸਥਾਪਿਤ ਕਰਨਾ ਬਹੁਤ ਮਹੱਤਵਪੂਰਨ ਹੈ।

ਕੈਨੇਡਾ ਸਰਕਾਰ ਨੇ ਕੈਨੇਡਾ ਡੈਂਟਲ ਬੇਨਫਿਟ ਲਾਗੂ ਕੀਤਾ ਹੈ, ਜੋ ਕਿ ਕੈਨੇਡੀਅਨ ਪਰਿਵਾਰਾਂ ਨੂੰ ਦੰਦਾਂ ਦੀ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਲਾਭ ਦੇ ਨਾਲ, ਪਰਿਵਾਰ ਦੰਦਾਂ ਦੀ ਕੁਝ ਬੁਨਿਆਦੀ ਦੇਖਭਾਲ ਨੂੰ ਸੰਬੋਧਿਤ ਕਰਨਾ ਸ਼ੁਰੂ ਕਰ ਸਕਦੇ ਹਨ, ਜਿਸਦੀ ਉਹਨਾਂ ਦੇ ਛੋਟੇ ਬੱਚਿਆਂ ਨੂੰ ਉਦੋਂ ਜ਼ਰੂਰਤ ਹੁੰਦੀ ਹੈ, ਜਦੋਂ ਸਰਕਾਰ ਲੰਮੇ ਸਮੇਂ ਲਈ ਕੈਨੇਡੀਅਨ ਦੰਦਾਂ ਦੀ ਦੇਖਭਾਲ ਸੰਬੰਧੀ ਪ੍ਰੋਗਰਾਮ ਨੂੰ ਵਿਕਸਤ ਕਰਨ ਦੇ ਆਪਣੇ ਕਾਰਜਾਂ ਨੂੰ ਜਾਰੀ ਰੱਖਦੀ ਹੈ।

ਕੀ ਲਾਭ ਹਨ ?

ਕੈਨੇਡਾ ਡੈਂਟਲ ਬੇਨਫਿਟ 12 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਯੋਗ ਬੱਚੇ ਨੂੰ $650 ਤੱਕ ਦਾ ਭੁਗਤਾਨ ਪ੍ਰਦਾਨ ਕਰਦਾ ਹੈ। ਤੁਸੀਂ ਪ੍ਰਤੀ ਬੱਚੇ ਲਈ ਵੱਧ ਤੋਂ ਵੱਧ 2 ਭੁਗਤਾਨਾਂ ਲਈ ਅਪਲਾਈ ਕਰ ਸਕਦੇ ਹੋ।

  • $650, ਜੇਕਰ ਪਰਿਵਾਰ ਦੀ ਕੁੱਲ ਆਮਦਨ $70,000 ਤੋਂ ਘੱਟ ਹੈ
  • $390, ਜੇਕਰ ਪਰਿਵਾਰ ਦੀ ਆਮਦਨ $70,000 ਅਤੇ $79,999 ਦੇ ਵਿੱਚਕਾਰ ਹੈ
  • $260, ਜੇਕਰ ਪਰਿਵਾਰ ਦੀ ਆਮਦਨ $80,000 ਅਤੇ $89,999 ਦੇ ਵਿੱਚਕਾਰ ਹੈ

ਲਾਭ ਦੀ ਵਰਤੋਂ ਕਿਸੇ ਵੀ ਨਿਯਮਿਤ ਦੰਦਾਂ ਦੇ ਪੇਸ਼ੇਵਰ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਦੰਦਾਂ ਦੀ ਕਿਸੇ ਵੀ ਦੇਖਭਾਲ ਲਈ ਕੀਤੀ ਜਾ ਸਕਦੀ ਹੈ।

ਕਿਹੜਾ ਵਿਅਕਤੀ ਆਵੇਦਨ ਕਰ ਸਕਦਾ ਹੈ ?

ਮਾਤਾ-ਪਿਤਾ/ਸਰਪ੍ਰਸਤ, ਜਿਨ੍ਹਾਂ:

  • ਜਿਨ੍ਹਾਂ ਦਾ 1 ਜੁਲਾਈ, 2023 ਤੱਕ 12 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ, ਜਿਸ ਕੋਲ ਨਿੱਜੀ ਦੰਦਾਂ ਦੀ ਦੇਖਭਾਲ ਬੀਮੇ ਤੱਕ ਪਹੁੰਚ ਨਹੀਂ ਹੈ।
  • ਜਿਨ੍ਹਾਂ ਦੀ ਪਰਿਵਾਰਕ ਕੁੱਲ ਆਮਦਨ $90,000 ਪ੍ਰਤੀ ਸਾਲ ਤੋਂ ਘੱਟ ਹੈ।
  • ਜਿਨ੍ਹਾਂ ਨੇ ਆਪਣੀ ਸਭ ਤੋਂ ਹਾਲੀਆ ਇਨਕਮ ਟੈਕਸ ਰਿਟਰਨ ਫ਼ਾਈਲ ਕੀਤੀ ਹੈ—ਰਿਟਰਨ ਫ਼ਾਈਲ ਕਰਨ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਲਈ, Canada.ca/doing-your-taxes ਤੇ ਜਾਓ।
  • ਹਰੇਕ ਯੋਗ ਬੱਚੇ ਲਈ ਕੈਨੇਡਾ ਚਾਈਲਡ ਬੇਨਫਿਟ (Canada Child Benefit) ਪ੍ਰਾਪਤ ਕਰੋ।
  • ਜਿਨ੍ਹਾਂ ਦੇ ਹਰੇਕ ਯੋਗ ਬੱਚੇ ਲਈ ਦੰਦਾਂ ਦੀ ਦੇਖਭਾਲ ਦੇ ਜੇਬ ਤੋਂ ਜਿਆਦਾ ਖਰਚੇ ਹੋਏ ਹਨ ਜਾਂ ਹੋਣਗੇ, ਜਿਨ੍ਹਾਂ ਦਾ ਕਿਸੇ ਹੋਰ ਸੰਘੀ, ਸੂਬਾਈ ਜਾਂ ਖੇਤਰੀ ਸਰਕਾਰ ਦੇ ਪ੍ਰੋਗਰਾਮ ਅਧੀਨ ਪੂਰੀ ਤਰ੍ਹਾਂ ਅਦਾਇਗੀ ਨਹੀਂ ਕੀਤੀ ਗਈ ਹੈ।

ਤੁਸੀਂ ਕਦੋਂ ਆਵੇਦਨ ਕਰ ਸਕਦੇ ਹੋ ?

ਮਾਤਾ-ਪਿਤਾ ਹੁਣ 1 ਜੁਲਾਈ, 2023 ਤੋਂ 30 ਜੂਨ, 2024 ਦੇ ਵਿਚਕਾਰ ਉਨ੍ਹਾਂ ਦੇ ਯੋਗ ਬੱਚੇ ਦੁਆਰਾ ਪ੍ਰਾਪਤ ਦੰਦਾਂ ਦੀ ਦੇਖਭਾਲ ਸੇਵਾਵਾਂ ਲਈ ਜੇਬ ਤੋਂ ਜਿਆਦਾ ਖਰਚੇ ਦਾ ਭੁਗਤਾਨ ਕਰਨ ਵਿੱਚ ਮਦਦ ਲੈਣ ਲਈ ਦੂਜੇ ਲਾਭ ਦੀ ਮਿਆਦ ਲਈ ਅਪਲਾਈ ਕਰ ਸਕਦੇ ਹਨ।

ਤੁਸੀਂ ਕਿਵੇਂ ਆਵੇਦਨ ਕਰ ਸਕਦੇ ਹੋ ?

ਕੈਨੇਡਾ ਰੈਵੇਨਿਊ ਏਜੰਸੀ ਮਾਯ ਅਕਾਊਂਟ (Canada Revenue Agency (CRA) My Account) ਕੈਨੇਡਾ ਡੈਂਟਲ ਬੇਨਫਿਟ ਲਈ ਅਪਲਾਈ ਕਰਨ ਦਾ ਸਭ ਤੋਂ ਹਾਲੀਆ, ਆਸਾਨ ਅਤੇ ਸਭ ਤੋਂ ਸੁਰੱਖਿਅਤ ਤਰੀਕਾ ਹੋਵੇਗਾ। ਜੇਕਰ ਤੁਹਾਡੇ ਕੋਲ ਹਾਲੇ ਤੱਕ CRA ਮਾਯ ਅਕਾਊਂਟ (My Account) ਨਹੀਂ ਹੈ, ਤਾਂ ਤੁਸੀਂ Canada.ca/my-cra-account 'ਤੇ ਰਜਿਸਟਰ ਕਰ ਸਕਦੇ ਹੋ ਜਾਂ 1-800-715-8836 'ਤੇ ਕਾਲ ਕ ਸਕਦੇ ਹੋ।

ਤੁਹਾਨੂੰ ਆਪਣੇ ਬੱਚੇ ਦੇ ਦੰਦਾਂ ਦੀ ਦੇਖਭਾਲ ਸੰਬੰਧੀ ਪ੍ਰਦਾਤਾ(ਵਾਂ) ਦਾ ਨਾਮ ਅਤੇ ਤੁਹਾਡੇ ਰੁਜ਼ਗਾਰਦਾਤਾ ਦੀ ਜਾਣਕਾਰੀ ਸਮੇਤ ਦੰਦਾਂ ਦੀ ਦੇਖਭਾਲ ਸੰਬੰਧੀ ਮੁਲਾਕਾਤ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ।

ਜੇਕਰ ਤੁਸੀਂ ਔਨਲਾਈਨ ਅਪਲਾਈ ਕਰਦੇ ਹੋ ਅਤੇ CRA ਡਾਇਰੈਕਟ ਡਿਪੌਜ਼ਿਟ ਲਈ ਸਾਈਨ ਅੱਪ ਕੀਤਾ ਹੈ, ਤਾਂ ਤੁਸੀਂ ਪੰਜ ਵਪਾਰਕ ਦਿਨਾਂ ਦੇ ਅੰਦਰ ਆਪਣਾ ਭੁਗਤਾਨ ਪ੍ਰਾਪਤ ਕਰ ਸਕਦੇ ਹੋ!

CRA ਯੋਗਤਾ ਨੂੰ ਪ੍ਰਮਾਣਿਤ ਕਰਨ ਲਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ, ਇਸ ਲਈ ਆਪਣੇ ਬੱਚੇ ਦੇ ਡੈਂਟਲ ਰਸੀਦਾਂ ਛੇ ਸਾਲਾਂ ਤੱਕ ਸਂਭਾਲ ਕੇ ਰੱਖੋ।

ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ (Social Insurance Number), ਪਤਾ, ਜਨਮ ਮਿਤੀ ਅਤੇ ਤੁਹਾਡੀ ਸਭ ਤੋਂ ਹਾਲੀਆ ਮੁਲਾਂਕਣ ਕੀਤੀ ਟੈਕਸ ਰਿਟਰਨ ਦੀ ਇੱਕ ਕਾਪੀ ਹੈ।

ਜੇਕਰ ਮੈਂ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਨਹੀਂ ਪੜ੍ਹਦਾ/ਪੜ੍ਹਦੀ ਜਾਂ ਬੋਲਦਾ/ਬੋਲਦੀ ਹਾਂ, ਤਾਂ ਕੀ ਹੋਵੇਗਾ?

ਐਪਲੀਕੇਸ਼ਨ ਪੋਰਟਲ ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਵਿੱਚ ਉਪਲਬਧ ਹੈ। ਹਾਲਾਂਕਿ, ਜੇਕਰ ਤੁਹਾਨੂੰ ਐਪਲੀਕੇਸ਼ਨ ਵਿੱਚ ਮਦਦ ਦੀ ਜ਼ਰੂਰਤ ਹੈ, ਤਾਂ ਤੁਸੀਂ ਐਪਲੀਕੇਸ਼ਨ ਭਰਦੇ ਸਮੇਂ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਬੋਲਣ ਵਾਲੇ ਦੋਸਤ ਨੂੰ ਤੁਹਾਡੇ ਨਾਲ ਬੈਠਣ ਲਈ ਕਹਿ ਸਕਦੇ ਹੋ, ਜਾਂ ਜਦੋਂ ਤੁਸੀਂ 1-800-715-8836 'ਤੇ ਕਾਲ ਕਰਦੇ ਹੋ, ਤਾਂ ਉਹ ਤੁਹਾਡੇ ਨਾਲ ਬੈਠ ਸਕਦੇ ਹਨ। ਜੇਕਰ ਤੁਹਾਡੇ ਕੋਲ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਕੋਈ ਦੋਸਤ ਉਪਲਬਧ ਨਹੀਂ ਹੈ, ਤਾਂ CRA ਤੁਹਾਡੀ ਭਾਸ਼ਾ ਬੋਲਣ ਵਾਲੇ ਕਿਸੇ ਵਿਅਕਤੀ ਨੂੰ ਲਾਈਨ 'ਤੇ ਰੱਖਣ ਲਈ ਤੁਹਾਨੂੰ ਵਾਪਸ ਕਾਲ ਕਰਨ ਦਾ ਪ੍ਰਬੰਧ ਕਰ ਸਕਦਾ ਹੈ।

ਵਧੇਰੀ ਜਾਣਕਾਰੀ ਲਈ Canada.ca/dental ਤੇ ਜਾਓ, ਜਾਂ 1-800-715-8836 ਤੇ ਕਾਲ ਕਰੋ

Page details

Date modified: