ਕਨੇਡਾ ਵਿੱਚ ਪੜ੍ਹਾਈ ਕਰਨ ਲਈ ਅਪਲਾਈ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਜਾਣੋ

ਕੈਨੇਡਾ ਦੇ ਨਕਸ਼ੇ ਵੱਲ ਇਸ਼ਾਰਾ ਕਰਦੇ ਹੋਏ ਹਵਾਈ ਜਹਾਜ਼ ਸਮੇਤ ਕੰਪਿਊਟਰ, ਕਾਗਜ਼ੀ ਕਾਰਵਾਈ ਅਤੇ ਪਾਸਪੋਰਟ ਨੂੰ ਦਰਸ਼ਾਉਂਦਾ ਹੋਇਆ ਇੱਕ ਚਿੱਤਰ।

ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਵਿੱਚ ਪੜ੍ਹਨਾ ਇੱਕ ਦਿਲਚਸਪ ਅਭਿਆਨ ਹੋ ਸਕਦਾ ਹੈ। ਵਿਦਿਆਰਥੀ ਵੀਜ਼ਾ (ਸਟੱਡੀ ਪਰਮਿਟ) ਲਈ ਅਪਲਾਈ ਕਰਨ ਤੋਂ ਪਹਿਲਾਂ, ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਸ ਪ੍ਰਕਿਰਿਆ ਨੂੰ ਅਤੇ ਇਮੀਗ੍ਰੇਸ਼ਨ ਧੋਖਾਧੜੀ ਤੋਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ, ਇਸ ਬਾਰੇ ਸਮਝੋ।

ਇਸ ਪੰਨੇ ਤੇ

ਸਟੱਡੀ ਪਰਮਿਟ

ਸਟੱਡੀ ਪਰਮਿਟ (ਵਿਦਿਆਰਥੀ ਵੀਜ਼ਾ) ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (Immigration, Refugees and Citizenship Canada, IRCC) (ਕੈਨੇਡਾ ਸਰਕਾਰ) ਦੁਆਰਾ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਨ ਦੀ ਇਜਾਜ਼ਤ ਦਿੰਦਾ ਹੈ।

ਸਟੱਡੀ ਪਰਮਿਟ ਲਈ ਅਪਲਾਈ ਕਰਨ ਦੀ ਲਾਗਤ CAN$150 ਹੈ।

ਭਾਵੇਂ ਤੁਸੀਂ ਆਪਣੇ ਆਪ ਅਪਲਾਈ ਕਰਦੇ ਹੋ ਜਾਂ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾਉਣ ਵਿੱਚ ਮਦਦ ਪ੍ਰਾਪਤ ਕਰਦੇ ਹੋ, ਅਪਲੀਕੇਸ਼ਨ ਵਿੱਚ ਦਿੱਤੀ ਜਾਣਕਾਰੀ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਗਲਤ ਜਾਂ ਗੁੰਮਰਾਹ ਕਰਨ ਵਾਲੀ ਜਾਣਕਾਰੀ ਪ੍ਰਦਾਨ ਕਰਨ ਦੇ ਨਤੀਜੇ ਵਜੋਂ ਤੁਹਾਡੀ ਐਪਲੀਕੇਸ਼ਨ ਅਸਵੀਕਾਰ ਕੀਤੀ ਜਾ ਸਕਦੀ ਹੈ ਅਤੇ ਤੁਹਾਡੇ ਤੇ 5 ਸਾਲ ਤੱਕ ਕੈਨੇਡਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਸਟੱਡੀ ਪਰਮਿਟ ਐਪਲੀਕੇਸ਼ਨ ਪ੍ਰਕਿਰਿਆ ਬਾਰੇ ਤੱਥ

ਤੁਸੀਂ ਆਪ ਹੀ ਸਟੱਡੀ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਜਾਂ ਤੁਸੀਂ ਕਿਸੇ ਪ੍ਰਤੀਨਿਧੀ ਨੂੰ ਇਸਲਈ ਚੁਣ ਸਕਦੇ ਹੋ।

ਸਟੱਡੀ ਪਰਮਿਟ ਲਈ ਅਪਲਾਈ ਕਰਨ ਤੋਂ ਪਹਿਲਾਂ, ਤੁਹਾਨੂੰ ਇੱਕ ਮਨੋਨੀਤ ਸਿਖਲਾਈ ਸੰਸਥਾ (Designated Learning Institution, DLI) ਦੁਆਰਾ ਸਵੀਕਾਰ ਕੀਤੇ ਜਾਣ ਦੀ ਲੋੜ ਹੈ।

ਕੈਨੇਡਾ ਵਿੱਚ ਸਾਰੇ ਸਕੂਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਨਹੀਂ ਕਰ ਸਕਦੇ ਹਨ।

ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਜਿਸ ਸਕੂਲ ਲਈ ਅਪਲਾਈ ਕਰ ਰਹੇ ਹੋ, ਉਹ ਮਨੋਨੀਤ ਸਿਖਲਾਈ ਸੰਸਥਾਵਾਂਦੀ ਸੂਚੀ ਵਿੱਚ ਹੈ।

ਸਟੱਡੀ ਪਰਮਿਟ ਲਈ ਅਪਲਾਈ ਕਰਨ ਲਈ, ਤੁਹਾਨੂੰ ਹੇਠ ਦਿੱਤੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ

  • DLI ਵੱਲੋਂ ਇੱਕ ਸਵੀਕ੍ਰਿਤੀ ਪੱਤਰ
  • ਪਛਾਣ ਦਾ ਸਬੂਤ
  • ਇਸਦਾ ਸਬੂਤ ਕਿ ਤੁਹਾਡੇ ਕੋਲ ਟਿਊਸ਼ਨ ਅਤੇ ਯਾਤਰਾ ਦੇ ਖਰਚੇ ਦੇ ਪਹਿਲੇ ਸਾਲਤੋਂ ਇਲਾਵਾ ਘੱਟ ਤੋਂ ਘੱਟ $20,635 ਹਨ
  • ਉਸ ਸੂਬੇ ਜਾਂ ਖੇਤਰ ਤੋਂ ਇੱਕ ਪ੍ਰਮਾਣ ਪੱਤਰ ਜਿੱਥੇ ਤੁਸੀਂ ਅਧਿਐਨ ਕਰਨ ਦੀ ਯੋਜਨਾ ਬਣਾਉਂਦੇ ਹੋ

ਸਟੱਡੀ ਪਰਮਿਟ ਲਈ ਅਪਲਾਈ ਕਰਨ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ਾਂ ਬਾਰੇ ਹੋਰ ਜਾਣੋ।

ਜੇਕਰ ਤੁਹਾਡੀ ਅਰਜ਼ੀ ਅਸਵੀਕਾਰ ਕਰ ਦਿੱਤੀ ਜਾਂਦੀ ਹੈ, ਤਾਂ ਉਸੇ ਜਾਣਕਾਰੀ ਦੇ ਨਾਲ ਦੁਬਾਰਾ ਅਰਜ਼ੀ ਦੇਣ ਨਾਲ ਪ੍ਰਕਿਰਿਆ ਤੇਜ਼ ਨਹੀਂ ਹੋਵੇਗੀ ਜਾਂ ਅਸਵੀਕਾਰ ਕੀਤੇ ਗਏ ਅਧਿਐਨ ਪਰਮਿਟ ਦਾ ਫੈਸਲਾ ਨਹੀਂ ਬਦਲੇਗਾ। ਦੋਬਾਰਾ ਅਪਲਾਈ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ ਸਮਝ ਗਏ ਹੋ ਕਿ ਇਸਨੂੰ ਅਸਵਿਕਾਰ ਕਿਉਂ ਕੀਤਾ ਗਿਆ ਸੀ।

ਸਟੱਡੀ ਪਰਮਿਟ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਹੋਰ ਜਾਣੋ

ਧੋਖਾਧੜੀ ਦੇ ਚੇਤਾਵਨੀ ਸੰਕੇਤਾਂ ਨੂੰ ਜਾਣੋ

ਤੁਹਾਡੇ ਨਾਲ ਧੋਖਾ ਹੋ ਸਕਦਾ ਹੈ ਜੇਕਰ ਕੋਈ

  • ਤੁਹਾਨੂੰ ਕੈਨੇਡਾ ਵਿੱਚ ਇੱਕ ਮਨੋਨੀਤ ਸਿਖਲਾਈ ਸੰਸਥਾ (Designated Learning Institution, DLI) ਤੋਂ ਸਵੀਕ੍ਰਿਤੀ ਦੇ ਪੱਤਰ ਤੋਂ ਬਿਨਾਂ ਇੱਕ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਲਈ ਕਹਿੰਦਾ ਹੈ
    • ਨੋਟ: ਸਟੱਡੀ ਪਰਮਿਟ ਲਈ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਸਵੀਕ੍ਰਿਤੀ ਪੱਤਰ ਦੀ ਲੋੜ ਹੈ। DLI ਵੱਲੋਂ ਤੁਹਾਨੂੰ ਸਿੱਧੇ ਤੌਰ ਤੇ ਭੇਜੇ ਗਏ ਸਵੀਕ੍ਰਿਤੀ ਪੱਤਰ ਨੂੰ ਪ੍ਰਾਪਤ ਕਰਕੇ ਧੋਖਾਧੜੀ ਤੋਂ ਬਚੋ।
  • ਤੁਹਾਡੇ ਵੱਲੋਂ ਭੁਗਤਾਨ ਕੀਤੇ ਜਾਣ ਤੇ ਤੁਹਾਨੂੰ DLI ਤੋਂ ਸਵੀਕ੍ਰਿਤੀ ਪੱਤਰ ਦੇਣ ਦਾ ਵਾਅਦਾ ਕਰਦਾ ਹੈ
    • ਨੋਟ: ਇੱਕ DLI ਜਾਂ ਮਾਨਤਾ ਪ੍ਰਾਪਤ ਸੰਸਥਾ ਤੁਹਾਡੀ ਭਾਸ਼ਾ ਅਤੇ ਅਕਾਦਮਿਕ ਯੋਗਤਾਵਾਂ ਦਾ ਮੁਲਾਂਕਣ ਕਰੇਗੀ, ਤੁਹਾਡੀ ਪਛਾਣ ਦੀ ਪੁਸ਼ਟੀ ਕਰੇਗੀ ਅਤੇ ਕੋਈ ਵੀ ਦਾਖਲਾ ਦਸਤਾਵੇਜ਼ ਪ੍ਰਦਾਨ ਕਰਨ ਤੋਂ ਪਹਿਲਾਂ ਨਕਲ, ਸੰਦਰਭ ਪੱਤਰਾਂ ਜਾਂ ਰਿਹਾਇਸ਼ ਦੇ ਸਬੂਤ ਦੀ ਬੇਨਤੀ ਕਰੇਗੀ।
  • ਤੁਹਾਨੂੰ ਦੱਸਦਾ ਹੈ ਕਿ ਉਹ ਤੁਹਾਨੂੰ ਫੀਸ ਲਈ ਛੋਟ ਵਾਲੀ ਟਿਊਸ਼ਨ ਰੇਟ ਲੈ ਸਕਦੇ ਹਨ
    • ਨੋਟ: ਫੀਸਾਂ ਬਾਰੇ ਚਰਚਾ ਕਰਨ ਲਈ ਸਿੱਧੇ ਸਕੂਲ ਨਾਲ ਗੱਲ ਕਰੋ। ਟਿਊਸ਼ਨ ਫੀਸਾਂ ਦਾ ਭੁਗਤਾਨ ਹਮੇਸ਼ਾ ਸਿੱਧਾ ਸਕੂਲ ਨੂੰ ਹੀ ਕਰੋ।
  • ਤੁਹਾਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਪੈਸੇ ਦਾ ਭੁਗਤਾਨ ਜਾਂ ਇਹ ਗਰੰਟੀ ਦੇਣ ਲਈ ਕਹਿੰਦਾ ਹੈ ਕਿ ਤੁਹਾਡੀ ਸਕਾਲਰਸ਼ਿਪ ਨੂੰ ਮਨਜ਼ੂਰੀ ਦਿੱਤੀ ਜਾਵੇਗੀ
    • ਨੋਟ: ਸਕਾਲਰਸ਼ਿਪ ਲਈ ਅਪਲਾਈ ਕਰਨਾ ਆਮ ਤੌਰ ਤੇ ਮੁਫਤ ਹੁੰਦਾ ਹੈ ਅਤੇ ਕੋਈ ਵੀ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਤੁਹਾਨੂੰ ਸਕਾਲਰਸ਼ਿਪ ਮਿਲੇਗੀ।
  • ਤੁਹਾਨੂੰ ਦੱਸਦਾ ਹੈ ਕਿ ਤੁਸੀਂ ਆਪਣੀ ਸਟੱਡੀ ਪਰਮਿਟ ਦੀ ਲੰਬਾਈ ਤੋਂ ਬਹੁਤ ਜ਼ਿਆਦਾ ਸਮੇਂ ਤੱਕ ਕੈਨੇਡਾ ਵਿੱਚ ਰਹਿ ਸਕਦੇ ਹੋ
  • ਤੁਹਾਨੂੰ ਦੱਸਦਾ ਹੈ ਕਿ ਸਾਰੇ DLI ਅਤੇ ਅਧਿਐਨ ਦੇ ਪ੍ਰੋਗਰਾਮ ਤੁਹਾਨੂੰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (Post-Graduation Work Permit, PGWP) ਲਈ ਯੋਗ ਬਣਾ ਸਕਦੇ ਹਨ।
  • ਤੁਹਾਨੂੰ ਨੌਕਰੀ ਜਾਂ ਸਥਾਈ ਨਿਵਾਸ (PR) ਦਾ ਵਾਅਦਾ ਕਰਦਾ ਹੈ
  • ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਦਸਤਾਵੇਜ਼ ਭੇਜਣ ਜਾਂ ਭੁਗਤਾਨ ਕਰਨ ਲਈ ਕਹਿੰਦਾ ਹੈ

ਧੋਖਾਧੜੀ ਜਾਂ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਕੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਬਚਾਓ।

ਇੱਕ ਪ੍ਰਤੀਨਿਧੀ ਨਾਲ ਕੰਮ ਕਰਨਾ

ਤੁਸੀਂ ਖੁਦ ਸਟੱਡੀ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਜਾਂ ਤੁਸੀਂ ਅਰਜ਼ੀ ਪ੍ਰਕਿਰਿਆ ਅਤੇ/ਜਾਂ ਤੁਹਾਡੇ ਲਈ ਅਪਲਾਈ ਕਰਨ ਲਈ ਕਿਸੇ ਵਿਅਕਤੀ ਦੀ ਮਦਦ ਕਰਨ ਦੀ ਚੋਣ ਕਰ ਸਕਦੇ ਹੋ। ਕੈਨੇਡਾ ਵਿੱਚ, ਤੁਹਾਡੀ ਅਰਜ਼ੀ ਵਿੱਚ ਤੁਹਾਡੀ ਮਦਦ ਕਰਨ ਵਾਲੇ ਵਿਅਕਤੀ ਨੂੰ “ਪ੍ਰਤੀਨਿਧ” ਕਿਹਾ ਜਾਂਦਾ ਹੈ।

ਤੁਹਾਡੀ ਅਰਜ਼ੀ ਤੇ ਪ੍ਰਤੀਨਿਧੀਆਂ ਨੂੰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰ ਰਹੇ ਹੋ।

ਤੁਹਾਡੀ ਅਰਜ਼ੀ ਤੇ ਜਾਣਕਾਰੀ ਦਾ ਐਲਾਨ ਕਰਨ ਵਿੱਚ ਅਸਫਲ ਹੋਣ ਨੂੰ ਝੂਠਮੰਨਿਆ ਜਾਂਦਾ ਹੈ, ਅਤੇ ਤੁਹਾਡੀ ਅਰਜ਼ੀ ਨੂੰ ਰੱਦਕੀਤਾ ਜਾ ਸਕਦਾ ਹੈ।

ਪ੍ਰਤੀਨਿਧੀਆਂ ਬਾਰੇ ਤੱਥ:

2 ਤਰ੍ਹਾਂ ਦੇ ਪ੍ਰਤੀਨਿਧੀ ਹਨ ਜੋ ਤੁਹਾਦੇ ਸਟੱਡੀ ਪਰਮਿਟ ਲਈ ਅਪਲਾਈ ਕਰਨ ਅਤੇ ਤੁਹਾਡੇ ਵੱਲੋਂ ਕੈਨੇਡਾ ਸਰਕਾਰ ਦੇ ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:

ਭੁਗਤਾਨ ਕੀਤੇ ਗਏ ਪ੍ਰਤੀਨਿਧੀ

ਉਹਨਾਂ ਨੂੰ ਆਪਣੀਆਂ ਸੇਵਾਵਾਂ ਲਈ ਪੈਸੇ ਵਸੂਲਣ ਲਈ ਕਨੇਡਾ ਵਿੱਚ ਇੱਕ ਗਵਰਨਿੰਗ ਬਾਡੀ ਦੁਆਰਾ ਅਧਿਕਾਰਤ ਕੀਤਾ ਜਾਣਾ ਚਾਹੀਦਾ ਹੈ। ਉਹ ਫਾਰਮ ਭਰਦੇ ਹਨ ਅਤੇ ਫੀਸ ਲੈ ਕੇ ਤੁਹਾਡੀ ਅਰਜ਼ੀ ਜਮ੍ਹਾਂ ਕਰਦੇ ਹਨ।

ਇਹ ਪ੍ਰਤੀਨਿਧ ਨਿਯਮਿਤ ਪੇਸ਼ੇਵਰ ਹੁੰਦੇ ਹਨ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਅਰਜ਼ੀ ਪ੍ਰਕਿਰਿਆਵਾਂ ਨੂੰ ਸਮਝਦੇ ਹਨ। ਉਹ ਵੱਖੋ-ਵੱਖਰੇ ਵੀਜ਼ਿਆਂ ਬਾਰੇ ਦੱਸ ਸਕਦੇ ਹਨ ਅਤੇ ਤੁਹਾਡੀ ਅਰਜ਼ੀ ਤੇ ਤੁਹਾਨੂੰ ਸਲਾਹ ਦੇ ਸਕਦੇ ਹਨ।

ਭੁਗਤਾਨ ਕੀਤੇ ਗਏ ਪ੍ਰਤੀਨਿਧੀ:

  • ਵਕੀਲ
  • ਪੈਰਾਲੀਗਲ
  • ਕਿਊਬਿਕ ਨੋਟਰੀ
  • ਸਲਾਹਕਾਰ ਜੋ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਸਲਾਹਕਾਰ ਕਾਲਜ (College of Immigration and Citizenship Consultants) ਨਾਲ ਰਜਿਸਟਰਡ ਹਨ
ਭੁਗਤਾਨ ਨਾ ਕੀਤੇ ਗਏ ਪ੍ਰਤੀਨਿਧ

ਉਹ ਬਿਨਾਂ ਫੀਸ ਲਏ ਅਰਜ਼ੀ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਦੇ ਹਨ। ਉਹ ਫ਼ਾਰਮ ਭਰਨ ਅਤੇ ਤੁਹਾਡੇ ਲਈ ਤੁਹਾਡੀ ਅਰਜ਼ੀ ਮੁਫ਼ਤ ਵਿੱਚ ਜਮ੍ਹਾਂ ਕਰਵਾਉਣ ਵਿੱਚ ਮਦਦ ਕਰਦੇ ਹਨ।

ਭੁਗਤਾਨ ਨਾ ਕੀਤੇ ਗਏ ਪ੍ਰਤੀਨਿਧੀਆਂ ਵਿੱਚ ਸ਼ਾਮਲ ਹਨ

  • ਦੋਸਤ
  • ਪਰਿਵਾਰ ਦੇ ਸਦੱਸ

ਪ੍ਰਤੀਨਿਧੀਆਂ ਬਾਰੇ ਹੋਰ ਜਾਣੋ।

ਅਣਅਧਿਕਾਰਤ ਪ੍ਰਤੀਨਿਧਾਂ ਨੂੰ ਨਿਯੁਕਤ ਨਾ ਕਰੋ

ਇਹ ਕਿਸੇ ਵੀ ਵਿਅਕਤੀ ਲਈ ਗੈਰ-ਕਾਨੂੰਨੀ ਹੈ ਕਿ ਜੋ ਕੈਨੇਡਾ ਵਿੱਚ ਕਿਸੇ ਗਵਰਨਿੰਗ ਬਾਡੀ ਵੱਲੋਂ ਅਧਿਕਾਰਤ ਨਹੀਂ ਹੈ ਕਿ ਉਹ ਫ਼ਾਰਮ ਭਰਨ ਅਤੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਜਮ੍ਹਾਂ ਕਰਵਾਉਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਫੀਸਾਂ ਵਸੂਲੇ।

ਅਣਅਧਿਕਾਰਤ ਪ੍ਰਤੀਨਿਧਾਂ ਨੂੰ ਹੇਠ ਦਿੱਤੇ ਨਾਂ ਵਜੋਂ ਵੀ ਬੁਲਾਇਆ ਜਾਂਦਾ ਹੈ

  • ਵੀਜ਼ਾ ਏਜੰਟ
  • ਇਮੀਗ੍ਰੇਸ਼ਨ ਏਜੰਟ
  • ਵੀਜ਼ਾ ਫਿਕਸਰ

ਕੈਨੇਡਾ ਵਿੱਚ, ਉਹਨਾਂ ਨੂੰ "ਅਣਅਧਿਕਾਰਤ ਪ੍ਰੈਕਟੀਸ਼ਨਰ" ਕਿਹਾ ਜਾਂਦਾ ਹੈ। ਉਹ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਨ ਲਈ ਫੀਸ ਲੈਂਦੇ ਹਨ, ਪਰ ਉਹ ਕੈਨੇਡਾ ਵਿੱਚ ਕਿਸੇ ਗਵਰਨਿੰਗ ਬਾਡੀ ਵਿੱਚ ਰਜਿਸਟਰਡ ਨਹੀਂ ਹਨ। ਅਣਅਧਿਕਾਰਤ ਪ੍ਰਤੀਨਿਧੀਆਂ ਦੇ ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਨਾਲ ਖਾਸ ਸਬੰਧ ਨਹੀਂ ਹੁੰਦੇ ਹਨ। ਇਸਲਈ ਕਿਸੇ ਨੂੰ ਕੰਮ ਤੇ ਰੱਖਣ ਨਾਲ ਤੁਹਾਡੀ ਅਰਜ਼ੀ ਤੇ ਤੇਜ਼ੀ ਨਾਲ ਪ੍ਰਕਿਰਿਆ ਕਰਨ ਵਿੱਚ ਮਦਦ ਨਹੀਂ ਮਿਲੇਗੀ।

ਅਣਅਧਿਕਾਰਤ ਪ੍ਰਤੀਨਿਧੀਆਂ ਬਾਰੇ ਤੱਥ

ਕਿਸੇ ਅਣਅਧਿਕਾਰਤ ਪ੍ਰਤੀਨਿਧੀ ਨੂੰ ਨਿਯੁਕਤ ਕਰਨਾ ਤੁਹਾਨੂੰ ਜੋਖਮ ਵਿੱਚ ਪਾ ਸਕਦਾ ਹੈ।

  • ਉਹ ਮਾੜੀ ਸੇਵਾ ਜਾਂ ਬਿਲਕੁਲ ਵੀ ਸੇਵਾ ਨਾ ਦੇਣ ਲਈ ਬਹੁਤ ਸਾਰਾ ਪੈਸਾ ਵਸੂਲ ਸਕਦੇ ਹਨ ਅਤੇ ਉਹਨਾਂ ਦੀਆਂ ਕਾਰਵਾਈਆਂ ਤੁਹਾਡੀ ਇਮੀਗ੍ਰੇਸ਼ਨ ਯੋਗਤਾ ਨੂੰ ਪ੍ਰਭਾਵਤ ਕਰ ਸਕਦੀਆਂ ਹਨ।
  • ਬਹੁਤ ਸਾਰੇ ਇਹ ਵਾਅਦਾ ਕਰਨਗੇ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਨੌਕਰੀ ਤੇ ਰੱਖਦੇ ਹੋ ਤਾਂ ਉਹ ਤੁਹਾਨੂੰ ਸਟੱਡੀ ਪਰਮਿਟ ਜਾਂ ਸਥਾਈ ਨਿਵਾਸ (Permanent Residence, PR) ਪ੍ਰਾਪਤ ਕਰ ਸਕਦੇ ਹਨ। ਕੋਈ ਵੀ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ ਕਿ IRCC ਦੁਆਰਾ ਸਟੱਡੀ ਪਰਮਿਟ, ਵਰਕ ਪਰਮਿਟ ਜਾਂ PR ਜਾਰੀ ਕੀਤਾ ਜਾਵੇਗਾ।
  • ਅਣਅਧਿਕਾਰਤ ਪ੍ਰਤੀਨਿਧੀ ਅਕਸਰ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹਨ। ਕੈਨੇਡਾ ਦੀ ਸਰਕਾਰ ਅਫਸਰਾਂ ਨੂੰ ਸਿਖਲਾਈ ਦੇਣ ਅਤੇ ਜਾਅਲੀ ਦਸਤਾਵੇਜ਼ਾਂ ਦੀ ਨਿਗਰਾਨੀ ਕਰਨ ਲਈ ਭਾਗੀਦਾਰਾਂ ਨਾਲ ਕੰਮ ਕਰਦੀ ਹੈ। ਕਿਸੇ ਅਰਜ਼ੀ ਨੂੰ ਲੈ ਕੇ ਝੂਠ ਬੋਲਣਾ ਜਾਂ ਜਾਅਲੀ ਜਾਂ ਬਦਲੇ ਹੋਏ ਦਸਤਾਵੇਜ਼ ਭੇਜਣਾ ਇੱਕ ਗੰਭੀਰ ਅਪਰਾਧ ਹੈ।
  • ਜੇਕਰ ਕਿਸੇ ਕੈਨੇਡੀਅਨ ਵੀਜ਼ਾ ਅਫਸਰ ਨੂੰ ਤੁਹਾਡੀ ਅਰਜ਼ੀ ਤੇ ਗਲਤ ਜਾਣਕਾਰੀ ਮਿਲਦੀ ਹੈ, ਤਾਂ ਤੁਹਾਨੂੰ ਉਸਦੇ ਨਤੀਜੇ ਭੁਗਤਣੇ ਪੈਣਗੇ। ਤੁਹਾਡੀ ਅਰਜ਼ੀ ਨੂੰ ਅਸਵੀਕਾਰ ਕਰ ਦਿੱਤਾ ਜਾਵੇਗਾ, ਅਤੇ ਤੁਹਾਡੇ ਤੇ 5 ਸਾਲਾਂ ਲਈ ਅਰਜ਼ੀ ਦੇਣ ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਹੋ, ਤਾਂ ਤੁਹਾਨੂੰ ਦੇਸ਼ ਵਿੱਚੋਂ ਕੱਢਿਆ ਜਾ ਸਕਦਾ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਧੋਖਾਧੜੀ ਦੇ ਨਤੀਜਿਆਂਬਾਰੇ ਹੋਰ ਜਾਣੋ।

ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਓ

  • ਇੱਕ ਲਿਖਤੀ ਇਕਰਾਰਨਾਮਾ ਪ੍ਰਾਪਤ ਕਰੋ ਅਤੇ ਅਰਜ਼ੀ ਦੀਆਂ ਫੀਸਾਂ ਅਤੇ ਜਿਹੜੀਆਂ ਸੇਵਾਵਾਂ ਦੇ ਲਈ ਤੁਸੀਂ ਭੁਗਤਾਨ ਕਰ ਰਹੇ ਹੋ ਉਹਨਾਂ ਦਾ ਵਿਵਰਨ ਪ੍ਰਾਪਤ ਕਰੋ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਭੁਗਤਾਨ ਲਈ ਇੱਕ ਦਸਤਖਤ ਕੀਤੀ ਰਸੀਦ ਪ੍ਰਾਪਤ ਕਰੋ।
  • ਆਪਣੀ ਅਰਜ਼ੀ ਤੇ ਦਸਤਖਤ ਕਰਨ ਤੋਂ ਪਹਿਲਾਂ, ਸੁਨਿਸ਼ਚਿਤ ਕਰੋ ਕਿ ਤੁਹਾਡੀ ਅਰਜ਼ੀ ਅਤੇ ਸਹਾਇਕ ਦਸਤਾਵੇਜ਼ਾਂ ਵਿੱਚ ਸਾਰੀ ਜਾਣਕਾਰੀ ਸਹੀ ਹੈ ਅਤੇ ਇਹ ਵੀ ਕਿ ਤੁਸੀਂ ਸਭ ਕੁਝ ਸਮਝਦੇ ਹੋ।
  • ਕਦੇ ਵੀ ਖਾਲੀ ਫਾਰਮਾਂ ਜਾਂ ਅਰਜ਼ੀਆਂ ਤੇ ਦਸਤਖਤ ਨਾ ਕਰੋ।
  • ਉਹਨਾਂ ਪ੍ਰਤੀਨਿਧੀਆਂ ਤੋਂ ਸਾਵਧਾਨ ਰਹੋ ਜੋ ਤੁਹਾਡੇ ਵਿਜ਼ਟਰ ਵੀਜ਼ਾ ਜਾਂ eTA ਲਈ ਤੁਹਾਡੇ ਤੋਂ ਅਰਜ਼ੀ ਫੀਸ ਲੈਂਦੇ ਹਨ।
    • ਵਿਜ਼ਿਟਰ ਵੀਜ਼ਾ ਅਤੇ eTA ਆਪਣੇ ਆਪ ਹੀ ਤੁਹਾਡੇ ਸਟੱਡੀ ਪਰਮਿਟ ਦੇ ਨਾਲ ਮੁਫਤ ਵਿੱਚ ਜਾਰੀ ਕੀਤੇ ਜਾਂਦੇ ਹਨ, ਤੁਹਾਨੂੰ ਵੱਖਰੀ ਅਰਜ਼ੀ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ।
  • ਜਦੋਂ ਪ੍ਰਤੀਨਿਧੀ ਤੁਹਾਡੀ ਅਰਜ਼ੀ ਕੈਨੇਡਾ ਸਰਕਾਰ ਦੇ ਐਨਲਾਈਂ ਸਿਸਟਮ ਰਾਹੀਂ ਜਮ੍ਹਾਂ ਕਰਾਉਂਦਾ ਹੈ ਤਾਂ ਇਹ ਸੁਨਿਸ਼ਚਿਤ ਕਰਨ ਲਈ ਉੱਥੇ ਮੌਜੂਦ ਰਹਿ ਕਿ ਇਸਨੂੰ ਸਬਮਿਟ ਕੀਤਾ ਗਿਆ ਹੈ।
    • ਘੁਟਾਲੇ ਕਰਨ ਵਾਲੇ ਤੁਹਾਨੂੰ ਸੜ ਸਕਦੇ ਹਨ ਕਿ ਉਨ੍ਹਾਂ ਨੇ ਤੁਹਾਡੀ ਅਰਜ਼ੀ ਭੇਜੀ ਹੈ, ਲੇਕਿਨ ਅਸਲ ਵਿੱਚ ਉਹਨਾਂ ਨੇ ਭੇਜੀ ਨਹੀਂ ਹੈ।
  • ਟਿਊਸ਼ਨ ਫੀਸਾਂ ਦਾ ਭੁਗਤਾਨ ਹਮੇਸ਼ਾ ਸਿੱਧਾ ਸਕੂਲ ਨੂੰ ਹੀ ਕਰੋ।

ਇਮੀਗ੍ਰੇਸ਼ਨ ਅਤੇ ਨਾਗਰਿਕਤਾ ਧੋਖਾਧੜੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਇਸ ਬਾਰੇ ਹੋਰ ਜਾਣੋ।

Détails de la page

Date de modification :