CSC ਵਿਖੇ ਵਿਕਵਿਮ ਸਰਵਿਵਸਜ਼
ਕਨੇਡਾ ਦੀ ਸੁਧਾਰਾਤਮਕ ਸੇਵਾ (Correctional Service of Canada ਜਾਂ CSC) ਉਨ੍ਹਾਂ ਅਪਰਾਧੀਆਂ ਦੀ ਹਿਰਾਸਤ ਅਤੇ ਸਮੁਦਾਇਕ ਨਿਗਰਾਨੀ ਲਈ ਜਿੰਮੇਵਾਰ ਹੈ ਜੋ ਦੋ ਜਾਂ ਵਧ ਸਾਲ ਦੀ ਸਜਾ ਕੱਟ ਰਹੇ ਹਨ। ਜੇ ਤੁਸੀਂ ਕਿਸੇ ਜੁਰਮ ਦੇ ਸ਼ਿਕਾਰ ਬਣੇ ਹੋ, ਤਾਂ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਨੂੰ ਨਿਰਪੱਖਤਾ ਅਤੇ ਸਨਮਾਨ ਦੇ ਨਾਲ ਵਿਹਾਰਿਆ ਜਾਵੇ। ਵਿਕਟਿਮ ਸਰਵਿਸਿਜ਼ ਦੇ ਸਮਰਪਿਤ ਅਧਿਕਾਰੀ (Dedicated Victim Services Officers ਜਾਂ VSO) ਤੁਹਾਨੂੰ CSC ਬਾਰੇ ਅਤੇ ਉਸ ਅਪਰਾਧੀ ਬਾਰੇ, ਜਿਸਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ, ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਉਪਲਬਧ ਹਨ।
CSC ਵਿਕਟਿਮ ਸਰਵਿਸਿਜ਼ ਲਈ ਯੋਗ ਕਿਸਨੂੰ ਠਹਿਰਾਇਆ ਜਾਂਦਾ ਹੈ?
ਪੀੜਤ ਵਿਅਕਤੀ ਉਹ ਕੋਈ ਵੀ ਵਿਅਕਤੀ ਹੈ ਜਿਸਨੂੰ ਅਪਰਾਧ ਦੇ ਨਤੀਜੇ ਵਜੋਂ ਸਰੀਰਕ ਜਾਂ ਭਾਵਨਾਤਮਕ ਨੁਕਸਾਨ ਪਹੁੰਚਿਆ ਹੈ, ਸੰਪੱਤੀ ਨੂੰ ਕੋਈ ਨੁਕਸਾਨ ਹੋਇਆ ਹੈ, ਜਾਂ ਆਰਥਿਕ ਨੁਕਸਾਨ ਹੋਇਆ ਹੈ।
ਹੇਠ ਲਿਖੇ ਵਿਅਕਤੀ ਪੀੜਤ ਵਿਅਕਤੀਆਂ ਦੇ ਅਧਿਕਾਰਾਂ ਦਾ ਇਸਤੇਮਾਲ ਕਰ ਸਕਦੇ ਹਨ ਜੇ ਪੀੜਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਆਪਣੇ ਲਈ ਕੋਈ ਕਾਰਵਾਈ ਕਰਨ ਦੇ ਯੋਗ ਨਹੀਂ ਹਨ:
- ਪੀੜਤ ਵਿਅਕਤੀ ਦਾ ਪਤੀ/ਪਤਨੀ ਜਾਂ ਕੋਮਨ-ਲਾ ਸਾਥੀ;
- ਪੀੜਤ ਵਿਅਕਤੀ ਦਾ ਰਿਸ਼ਤੇਦਾਰ ਜਾਂ ਉਸ ਉੱਤੇ ਨਿਰਭਰ ਵਿਅਕਤੀ; ਅਤੇ
- ਕੋਈ ਵਿਅਕਤੀ ਜੋ ਪੀੜਤ ਵਿਅਕਤੀ ਦੀ ਰਖਵਾਲੀ ਕਰਦਾ ਹੈ, ਜਾਂ ਪੀੜਤ ਵਿਅਕਤੀ ਜਾਂ ਪੀੜਤ ਵਿਅਕਤੀ ਉੱਤੇ ਨਿਰਭਰ ਵਿਅਕਤੀ ਦੀ ਦੇਖਭਾਲ ਜਾਂ ਮਦਦ ਲਈ ਜਿੰਮੇਵਾਰ ਹੈ।
ਪੀੜਤ ਵਿਅਕਤੀ ਵਜੋਂ ਰਜਿਸਟਰ ਕਿਵੇਂ ਕਰਨਾ ਹੈ
ਜੇ ਤੁਸੀਂ ਕਿਸੇ ਅਜਿਹੇ ਅਪਰਾਧੀ ਦੁਆਰਾ ਕੀਤੇ ਗਏ ਜੁਰਮ ਦੇ ਸ਼ਿਕਾਰ ਹੋ ਜੋ ਦੋ ਜਾਂ ਵਧ ਸਾਲ ਦੀ ਸਜਾ ਕੱਟ ਰਿਹਾ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਜਾਣਕਾਰੀ ਪ੍ਰਾਪਤ ਕਰਨ ਜਾਂ ਸੇਵਾਵਾਂ ਤੇ ਪਹੁੰਚ ਪ੍ਰਾਪਤ ਕਰਨ ਲਈ CSC ਦੇ ਨਾਲ ਰਜਿਸਟਰ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਇਸ ਪੀੜਤ ਵਿਅਕਤੀ ਵਜੋਂ ਜਾਣਕਾਰੀ ਪ੍ਰਾਪਤ ਕਰਨ ਲਈ ਅਰਜ਼ੀ ਨੂੰ ਭਰੋ ਅਤੇ ਹਸਤਾਖਰ ਕਰੋ ਅਤੇ ਇਸਨੂੰ ਨੇੜਲੇ ਖੇਤਰੀ CSC ਜਾਂ ਪੈਰੋਲ ਬੋਰਡ ਆਫ ਕੈਨੇਡਾ (Parole Board of Canada ਜਾਂ PBC) ਦੇ ਦਫ਼ਤਰ ਵਿੱਚ ਜਮ੍ਹਾ ਕਰ ਸਕਦੇ ਹੋ। ਤੁਸੀਂ ਆਪਣੇ ਖੇਤਰੀ CSC ਵਿਕਟਿਮ ਸਰਵਿਸਿਜ਼ ਦਫਤਰ ਤੇ ਵੀ ਕਾਲ ਕਰ ਸਕਦੇ ਹੋ ਅਤੇ VSO ਦੇ ਨਾਲ ਸਿੱਧਾ ਗੱਲ ਕਰ ਸਕਦੇ ਹੋ ਜੋ ਪੰਜੀਕਰਨ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਪੀੜਤ ਵਿਅਕਤੀਆਂ ਦੇ ਬਿਆਨ
CSC, ਪੀੜਤ ਵਿਅਕਤੀਆਂ ਨੂੰ ਆਪਣੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਅਤੇ ਉਨ੍ਹਾਂ, ਉਨ੍ਹਾਂ ਦੇ ਪਰਿਵਾਰ ਅਤੇ/ਜਾਂ ਸਮੁਦਾਏ ਦੇ ਉੱਤੇ ਪਏ ਅਪਰਾਧ ਦੇ ਪ੍ਰਭਾਵ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ਵਧਾਵਾ ਦਿੰਦੀ ਹੈ।
ਕੀ ਪੀੜਤ ਵਿਅਕਤੀਆਂ ਦੀ ਜਾਣਕਾਰੀ ਅਪਰਾਧੀਆਂ ਨੂੰ ਦਿੱਤੀ ਜਾਂਦੀ ਹੈ?
ਜੇ ਤੁਸੀਂ ਜਾਣਕਾਰੀ ਪ੍ਰਾਪਤ ਕਰਨ ਲਈ CSC ਵਿਕਟਿਮ ਸਰਵਿਸਿਜ਼ ਨੂੰ ਸੰਪਰਕ ਕਰਦੇ ਹੋ, ਤਾਂ ਅਪਰਾਧੀ ਨੂੰ ਨਹੀਂ ਦੱਸਿਆ ਜਾਂਦਾ। ਜੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਕਿਸੇ ਅਜਿਹੇ ਨਿਰਣੇ ਵਿੱਚ ਵਰਤਿਆ ਜਾਂਦਾ ਹੈ ਜੋ ਅਪਰਾਧੀ ਦੇ ਕਿਸੇ ਸੰਸਥਾ ਤੋਂ ਰਿਹਾ ਹੋਣ ਤੇ ਅਸਰ ਕਰਦੀ ਹੈ, ਤਾਂ CSC ਨੂੰ ਅਜਿਹੀ ਜਾਣਕਾਰੀ ਅਪਰਾਧੀ ਨਾਲ ਜ਼ਰੂਰ ਸਾਂਝੀ ਕਰਨਾ ਲਾਜ਼ਮੀ ਹੁੰਦਾ ਹੈ। ਪਰ, ਤੁਹਾਡੀ ਨਿੱਜੀ ਜਾਣਕਾਰੀ, ਜਿਵੇਂ ਕਿ ਪਤਾ ਅਤੇ ਟੈਲੀਫ਼ੋਨ ਨੰਬਰ, ਨੂੰ ਤੁਹਾਡੀ ਰਜ਼ਾਮੰਦੀ ਤੋਂ ਬਗੈਰ ਅਪਰਾਧੀ ਦੇ ਨਾਲ ਕਦੇ ਵੀ ਸਾਂਝਾ ਨਹੀਂ ਕੀਤਾ ਜਾਵੇਗਾ, ਜਾਂ ਅਪਰਾਧੀ ਨੂੰ ਉਬਲਬਧ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਪ੍ਰਾਪਤ ਕਰਨਾ
ਤੁਸੀਂ CSC ਜਾਂ PBC ਨੂੰ ਸੰਪਰਕ ਕਰਕੇ ਉਸ ਅਪਰਾਧੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕਰ ਸਕਦੇ ਹੋ ਜਿਸਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ। ਇਹ ਜਾਣਕਾਰੀ ਸੁਧਾਰਾਤਮਕ ਅਤੇ ਪ੍ਰਤੀਬੰਧਿਤ ਮੁਕਤੀ ਪ੍ਰਕਿਰਿਆ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਅਤੇ ਇਹ ਤੁਹਾਡੀ ਸੁਰੱਖਿਆ ਵਿੱਚ ਵੀ ਸਹਾਇਕ ਹੋ ਸਕਦੀ ਹੈ। ਤੁਸੀਂ ਦੂਜਿਆਂ ਲਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਾਂ ਆਪਣੇ ਭਰੋਸੇਮੰਦ ਕਿਸੇ ਵਿਅਕਤੀ ਨੂੰ ਆਪਣੀ ਤਰਫੋਂ ਜਾਣਕਾਰੀ ਪ੍ਰਾਪਤ ਕਰਨ ਦੀ ਇਜਾਜ਼ਤ ਦੇ ਸਕਦੇ ਹੋ।
ਕੈਨੇਡਿਅਨ ਵਿਕਟਿਨ ਬਿੱਲ ਆਫ ਰਾਈਟਸ
ਕੈਨੇਡਿਅਨ ਵਿਕਟਿਮ ਬਿੱਲ ਆਫ ਰਾਈਟਸ (CVBR) ਨੇ ਅਜਿਹੀਆਂ ਸੇਵਾਵਾਂ ਨੂੰ ਹੋਰ ਵਧਾ ਦਿੱਤਾ ਹੈ ਜੋ CSC ਦੁਆਰਾ ਕਨੇਡਾ ਵਿੱਚ ਕੀਤੇ ਜਾਂਦੇ ਸੰਘੀ ਅਪਰਾਧਾਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜੇ ਤੁਸੀਂ ਕਿਸੇ ਜੁਰਮ ਦੇ ਸ਼ਿਕਾਰ ਹੋਏ ਹੋ, ਤਾਂ ਤੁਹਾਡੇ ਕੋਲ ਹੁਣ ਹੇਠ ਲਿਖੇ ਵੈਧਾਨਿਕ ਅਧਿਕਾਰ ਹੋਣਗੇ:
- ਜਾਣਕਾਰੀ ਦਾ ਅਧਿਕਾਰ
- ਸੁਰੱਖਿਆ ਦਾ ਅਧਿਕਾਰ
- ਭਾਗ ਲੈਣ ਦਾ ਅਧਿਕਾਰ
- ਮੁਆਵਜੇ ਦਾ ਅਧਿਕਾਰ
CSC ਦੇ ਨਾਲ ਇੱਕ ਪੰਜੀਕ੍ਰਿਤ ਪੀੜਤ ਵਜੋਂ, ਤੁਹਾਡੇ ਕੋਲ ਹੁਣ ਉਸ ਵਿਅਕਤੀ ਬਾਰੇ ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਦੀ ਵਧ ਪਹੁੰਚ ਹੋਵੇਗੀ ਜਿਸਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ:
- ਅਪਰਾਧੀ ਦੇ ਰਿਹਾ ਹੋਣ ਦੀ ਤਾਰੀਖ, ਟਿਕਾਣਾ ਅਤੇ ਰਿਹਾ ਹੋਣ ਦੀ ਸਥਿਤੀਆਂ ਜੇ ਇਸਦਾ ਖੁਲਾਸਾ ਕਰਨ ਤੇ ਸਾਰਵਜਨਿਕ ਸੁਰੱਖਿਆ ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਏਗਾ;
- ਪੀੜਤ ਵਿਅਕਤੀ ਅਤੇ ਅਪਰਾਧੀ ਦਰਮਿਆਨ CSC ਦੀ ਸਾਲਸੀ ਸੇਵਾਵਾਂ ਬਾਰੇ ਜਾਣਕਾਰੀ;
- PBC ਦੇ ਨਿਰਣਿਆਂ ਦੀਆਂ ਕਾਪੀਆਂ, ਜੇ ਮੰਗੀਆਂ ਜਾਂਦੀਆਂ ਹਨ;
- ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ (Canada Border Services Agency - CBSA) ਦੁਆਰਾ ਅਪਰਾਧੀ ਨੂੰ ਕੈਨੇਡਾ ਤੋਂ ਨਿਕਾਲੇ ਜਾਣ ਦੀ ਤਾਰੀਖ;
- ਅਪਰਾਧੀ ਦੀ ਸੁਧਾਰਾਤਮਕ ਯੋਜਨਾ ਦੇ ਸਬੰਧ ਵਿੱਚ ਉਸਦੀ ਪ੍ਰਗਤੀ ਬਾਰੇ ਜਾਣਕਾਰੀ; ਅਤੇ
- ਕੁਝ ਨਿਸ਼ਚਿਤ ਰਿਹਾਈਆਂ ਜਾਂ ਅਪਰਾਧੀ ਦੇ ਵਰੰਟ ਦੀ ਸਮਾਪਤੀ ਤਾਰੀਖ ਤੋਂ ਪਹਿਲਾਂ ਅਪਰਾਧੀ ਦੀ ਵਰਤਮਾਨ ਤਸਵੀਰ।
ਸ਼ਿਕਾਇਤ ਕਰਨਾ
ਜੇ ਤੁਹਾਨੂੰ ਲਗਦਾ ਹੈ ਕਿ ਇੱਕ ਪੀੜਤ ਵਜੋਂ ਤੁਹਾਡੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ (ਤੋੜੇ ਗਏ ਹਨ) ਜਾਂ ਇਨਕਾਰ ਕੀਤਾ ਗਿਆ ਹੈ, ਤਾਂ ਤੁਹਾਡੇ ਕੋਲ CSC ਨੂੰ ਇੱਕ ਰਸਮੀ ਸ਼ਿਕਾਇਤ ਕਰਨ ਦਾ ਅਧਿਕਾਰ ਹੈ। CSC ਤੁਹਾਡੀ ਸ਼ਿਕਾਇਤ ਦੀ ਸਮੀਖਿਆ ਕਰੇਗੀ, ਕਿਸੇ ਉਲੰਘਣਾ (ਅਪਰਾਧ) ਦੇ ਸੁਧਾਰ ਦੀ ਸਿਫਾਰਿਸ਼ ਕਰੇਗੀ ਅਤੇ ਸਮੀਖਿਆ ਦੇ ਨਤੀਜਿਆਂ ਬਾਰੇ ਤੁਹਾਨੂੰ ਸੂਚਿਤ ਕਰੇਗੀ।
ਜੇ ਤੁਸੀਂ ਕੋਈ ਸ਼ਿਕਾਇਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ CSC ਦੇ ਵਿਕਟਿਮ ਸਰਵਿਸਿਜ਼ ਯੁਨਿਟ (Victim Services Unit) ਨੂੰ ਫ਼ੋਨ 1-866-806-2275 ਦੁਆਰਾ ਜਾਂ victims-victimes@csc-scc.gc.ca ਤੇ ਈਮੇਲ ਰਾਹੀਂ ਸੰਪਰਕ ਕਰੋ।
ਸੰਪਰਕ ਜਾਣਕਾਰੀ
ਤੁਸੀਂ CSC ਨੂੰ ਸੰਪਰਕ ਕਰ ਸਕਦੇ ਹੋ ਅਤੇ ਵਿਕਟਿਮ ਸਰਵਿਸਿਜ਼ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਾਂ ਜਾਣਕਾਰੀ ਦੀ ਬੇਨਤੀ ਕਰ ਸਕਦੇ ਹੋ।
ਟੋਲ-ਫ੍ਰੀ: 1-866-806-2275
ਈ-ਮੇਲ: victims-victimes@csc-scc.gc.ca
ਵੈਬ ਸਾਈਟ: www.csc-scc.gc.ca/victims-victimes
ਦੂਜੇ ਸਰੋਤ
ਪਰੋਲ ਬੋਰਡ ਆਫ ਕੈਨੇਡਾ (Parole Board of Canada) – ਪੀੜਤਾਂ ਲਈ ਸੇਵਾਵਾਂ (Services for Victims)
ਟੋਲ-ਫ੍ਰੀ 1-866-789-4636
www.pbc-clcc.gc.ca
ਡਿਪਾਰਟਮੈਂਟ ਆਫ ਜਸਟਿਸ (Department of Justice) – ਪੀੜਤਾਂ ਲਈ ਫੰਡ (Victims Fund)
(ਪੈਰੋਲ ਬੋਰਡ ਦੀਆਂ ਸੁਣਵਾਈਆਂ ਲਈ ਆਰਥਿਕ ਮਦਦ)
ਟੋਲ-ਫ੍ਰੀ: 1-866-544-1007
www.justice.gc.ca
ਦਿ ਆਫਿਸ ਆਫ ਦਿ ਫੈਡਰਲ ਓੰਬਡਸਮੈਨ ਫਾਰ ਵਿਕਟਿਮਜ਼ ਆਫ ਕ੍ਰਾਈਮ (The Office of the Federal Ombudsman for Victims of Crime)
ਟੋਲ-ਫ੍ਰੀ: 1-866-481-8429
www.victimsfirst.gc.ca
Détails de la page
- Date de modification :