ਨਵੇਂ ਆਉਣ ਵਾਲਿਆਂ ਲਈ ਸੇਵਾਵਾਂ
ਨਵੇਂ ਆਇਆਂ ਲਈ ਸਾਡੀਆਂ ਸੇਵਾਵਾਂ ਕੈਨੇਡਾ ਦੇ ਜੀਵਨ ਵਿਚ ਅਡਸਜਟ ਹੋਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ।
ਇਹ ਮੁਫਤ ਸੇਵਾਵਾਂ ਤੁਹਾਨੂੰ ਉਹ ਸਾਧਨ ਅਤੇ ਸੰਪਰਕ ਦਿੰਦੀਆਂ ਹਨ ਜਿਨ੍ਹਾਂ ਨਾਲ ਤੁਹਾਨੂੰ ਸਹਾਰਾ ਮਹਿਸੂਸ ਕਰਨ, ਆਪਣੇ ਨਵੇਂ ਭਾਈਚਾਰੇ ਵਿੱਚ ਸਫਲਤਾ ਪ੍ਰਾਪਤ ਕਰਨ, ਅਤੇ ਕੈਨੇਡਾ ਨੂੰ ਆਪਣਾ ਘਰ ਬਣਾਉਣ ਵਿੱਚ ਮਦਦ ਕਰਨ ਲਈ ਲੋੜ ਹੁੰਦੀ ਹੈ।
-
ਯੋਗਤਾ
ਪਰਮਾਨੈਂਟ ਰੈਜ਼ੀਡੈਂਟਸ, ਸ਼ਰਨਾਰਥੀ ਅਤੇ ਸੁਰੱਖਿਆ-ਪ੍ਰਾਪਤ (protected) ਵਿਅਕਤੀ ਕੈਨੇਡਾ ਵਿੱਚ ਸੈਟਲਮੈਂਟ ਸੇਵਾਵਾਂ ਪ੍ਰਾਪਤ ਕਰਨ ਲਈ ਯੋਗ ਹਨ।
ਯੋਗਤਾ ਬਾਰੇ ਹੋਰ ਜਾਣੋ
ਕੈਨੇਡਾ ਵਿੱਚ ਹੇਠਾਂ ਦਿੱਤੇ ਲੋਕ (ਕਿਊਬੈਕ ਤੋਂ ਬਾਹਰ ਰਹਿਣ ਵਾਲੇ) ਨਵੇਂ ਆਉਣ ਵਾਲੀਆਂ ਸੇਵਾਵਾਂ ਵਾਸਤੇ ਯੋਗ ਹਨ:
- ਪੁਨਰਵਾਸ ਕੀਤੇ ਸ਼ਰਨਾਰਥੀਆਂ ਸਮੇਤ ਪਰਮਾਨੈਂਟ ਰੈਜ਼ੀਡੈਂਟਸ
- ਜਿਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਟਸ ਬਣਨ ਲਈ ਪ੍ਰਵਾਨਗੀ ਮਿਲ ਚੁੱਕੀ ਹੈ
- ਕੈਨੇਡਾ ਵਿੱਚ ਸੁਰੱਖਿਆ-ਪ੍ਰਾਪਤ ਵਿਅਕਤੀ
- ਕੁਝ ਰੁਜ਼ਗਾਰ ਪ੍ਰੋਗਰਾਮਾਂ ਵਿੱਚ ਸ਼ਾਮਲ ਕੈਨੇਡਾ ਵਿੱਚ ਰਹਿੰਦੇ ਅਸਥਾਈ ਨਿਵਾਸੀ, ਜਿਨ੍ਹਾਂ ਵਿੱਚ
- ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ
- ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪ੍ਰੋਗਰਾਮ ਸ਼ਾਮਲ ਹਨ
- ਜਿਨ੍ਹਾਂ ਨੂੰ ਕੁਝ ਖਾਸ ਪਾਥਵੇਜ਼ ਦੇ ਤਹਿਤ ਮਨਜ਼ੂਰੀ ਦਿੱਤੀ ਗਈ,ਸਮੇਤ
- ਯੂਕਰੇਨੀਅਨ ਅਤੇ ਉਨ੍ਹਾਂ ਦੇ ਪਰਿਵਾਰ
- 1 ਸਤੰਬਰ, 2023 ਨੂੰ ਜਾਂ ਇਸ ਤੋਂ ਬਾਅਦ ਗਾਜ਼ਾ ਛੱਡਣ ਵਾਲੇ ਫਲਸਤੀਨੀ ਅਤੇ ਉਨ੍ਹਾਂ ਦੇ ਪਰਿਵਾਰ
ਜੇਕਰ ਤੁਸੀਂ ਕਿਊਬਿਕ ਵਿੱਚ ਰਹਿ ਰਹੇ ਹੋ
-
ਸੇਵਾਵਾਂ
ਕੈਨੇਡਾ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਅਤੇ ਸੇਵਾਵਾਂ ਹਨ ਜੋ ਨਵੇਂ ਆਏ ਲੋਕਾਂ ਨੂੰ ਇੱਥੇ ਵਸਣ ਵਿੱਚ ਮਦਦ ਕਰਦੀਆਂ ਹਨ। ਜਦੋਂ ਤੁਸੀਂ ਕੈਨੇਡਾ ਵਿਚ ਇਕ ਕਾਮਯਾਬ ਜ਼ਿੰਦਗੀ ਵੱਲ ਅੱਗੇ ਵਧਦੇ ਹੋ, ਦੋਸਤਾਨਾ ਅਤੇ ਤਜਰਬੇਕਾਰ ਸੈਟਲਮੈਂਟ ਪੇਸ਼ਾਵਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀ ਅਗਵਾਈ ਕਰਨ ਲਈ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਦੇ ਹਨ। ਸੇਵਾਵਾਂ ਫ੍ਰੈਂਚ ਸਮੇਤ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ।
ਸੇਵਾਵਾਂ ਵਿੱਚ ਸ਼ਾਮਲ ਹੋ ਸਕਦੀ ਹੈ
- ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਸਿਖਲਾਈ
- ਨੌਕਰੀਆਂ ਦੀ ਭਾਲ ਕਰਨ ਅਤੇ ਕੈਨੇਡੀਅਨ ਕੰਮ ਵਾਲੀ ਥਾਂ ਲਈ ਤਿਆਰੀ ਕਰਨ ਲਈ ਰੁਜ਼ਗਾਰ ਸੇਵਾਵਾਂ
- ਸਮਾਜਿਕ ਨੈੱਟਵਰਕ ਬਣਾਉਣ ਲਈ ਭਾਈਚਾਰਿਆਂ ਨਾਲ ਸੰਪਰਕ
- ਵਿਦੇਸ਼ੀ ਪ੍ਰਮਾਣ ਪੱਤਰ ਮਾਨਤਾ ਲਈ ਸਮਰਥਨ
- ਸੈਟਲਮੈਂਟ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਹਾਇਤਾ (ਜਿਵੇਂ ਚਾਈਲਡ ਕੇਅਰ, ਆਵਾਜਾਈ ਅਤੇ ਅਨੁਵਾਦ)
ਨਵੇਂ ਆਉਣ ਵਾਲਿਆਂ ਲਈ ਸੇਵਾਵਾਂ
ਉਨ੍ਹਾਂ ਸੰਗਠਨਾਂ ਅਤੇ ਮੁਫਤ ਸੇਵਾਵਾਂ ਦੀ ਸੂਚੀ ਦੇਖੋ ਜੋ ਤੁਹਾਡੇ ਭਾਈਚਾਰੇ ਵਿੱਚ ਅਤੇ ਔਨਲਾਈਨ ਉਪਲਬਧ ਹਨ। ਅੱਜ ਹੀ ਸ਼ੁਰੂ ਕਰੋ।