ਭਾਰਤ ਤੋਂ ਕੈਨੇਡਾ ਦੀ ਯਾਤਰਾ ਲਈ ਅਰਜੀ ਲਗਾਉਣ ਤੋਂ ਪਹਿਲਾਂ ਨਿਯਮਾਂ ਬਾਰੇ ਜਾਣੋ
ਕੁੱਝ ਧੋਖੇਬਾਜ਼ ਕੈਨੇਡਾ ਵਿੱਚ ਕੰਮ ਕਰਨ, ਪੜ੍ਹਾਈ ਕਰਨ ਜਾਂ ਯਾਤਰਾ ਕਰਨ ਬਾਰੇ ਗਾਰੰਟੀ ਦਿੰਦੇ ਹਨ। ਉਹ ਮਾੜੀ ਸੇਵਾ ਜਾਂ ਬਿਲਕੁਲ ਵੀ ਸੇਵਾ ਨਾ ਦੇਕੇ ਬਹੁਤ ਪੈਸੇ ਲੈਂਦੇ ਹਨ। ਉਹਨਾਂ ਦੇ ਕੰਮਾਂ ਦੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਗੰਭੀਰ ਨਤੀਜੇ ਨਿੱਕਲ ਸਕਦੇ ਹਨ।
ਕੋਈ ਵੀ ਤੁਹਾਨੂੰ ਵੀਜ਼ਾ ਦੀ ਗਰੰਟੀ ਨਹੀਂ ਦੇ ਸਕਦਾ ਹੈ
ਕਈ ਵਾਰ ਧੋਖੇਬਾਜ਼ ਤੁਹਾਨੂੰ ਕਹਿਣਗੇ ਕਿ ਤੁਸੀਂ ਵੀਜ਼ਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਜਦ ਕਿ ਤੁਸੀਂ ਓਹਨਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹੁੰਦੇ, ਇਸ ਤਰ੍ਹਾਂ ਉਹ ਗਲਤ ਅਰਜ਼ੀ ਲਗਵਾ ਕੇ ਪੈਸੇ ਠਗਦੇ ਹਨ । ਮੂਰਖ ਨਾ ਬਣੋ। ਪਤਾ ਕਰੋ ਕਿ ਕੀ ਤੁਸੀਂ ਕੈਨੇਡਾ ਆਉਣ(opens in a new tab) ਦੇ ਯੋਗ ਹੋ ਜਾਂ ਨਹੀਂ।
ਇਸ ਪੰਨੇ 'ਤੇ
- ਵੀਜ਼ਾ ਏਜੰਟ ਦੀ ਵਰਤੋਂ ਕਰਨਾ
- ਧੋਖਾਧੜੀ ਦੇ ਨਤੀਜੇ
- ਅਰਜੀ ਦੀ ਫੀਸ
- ਨੌਕਰੀ ਦੀਆਂ ਨਕਲੀ ਪੇਸ਼ਕਸ਼ਾਂ
- ਵਿਦਿਆਰਥੀ ਨਾਲ ਧੋਖਾਧੜੀਆਂ
ਵੀਜ਼ਾ ਏਜੰਟ ਦੀ ਵਰਤੋਂ ਕਰਨਾ
ਤੁਸੀਂ ਖੁਦ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ, ਜਾਂ ਤੁਸੀਂ ਵੀਜ਼ਾ ਏਜੰਟ ਦੀ ਵਰਤੋਂ ਕਰ ਸਕਦੇ ਹੋ (ਜਿਸ ਨੂੰ ਕੈਨੇਡਾ ਵਿੱਚ "ਪ੍ਰਤੀਨਿਧੀ" ਕਿਹਾ ਜਾਂਦਾ ਹੈ)। ਏਜੰਟ ਫਾਰਮ ਭਰਨ ਵਿੱਚ ਤੁਹਾਡੀ ਮਦਦ ਕਰਦਾ ਹੈ, ਅਤੇ ਉਹ ਤੁਹਾਡੀ ਤਰਫ਼ੋਂ ਅਰਜ਼ੀ ਵੀ ਜਮ੍ਹਾਂ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਪ੍ਰਤੀਨਿਧੀ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਆਪਣੀ ਅਰਜ਼ੀ ਵਿੱਚ ਇਹ ਜਾਣਕਾਰੀ ਲਾਜ਼ਮੀ ਸ਼ਾਮਲ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਅਰਜ਼ੀ ਨੂੰ ਅਸਵੀਕਾਰ ਕੀਤਾ ਜਾ ਸਕਦਾ ਹੈ, ਅਤੇ ਤੁਹਾਡੇ 'ਤੇ 5 ਸਾਲਾਂ ਲਈ ਅਰਜ਼ੀ ਦੇਣ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਵੀਜ਼ਾ ਏਜੰਟਾਂ (ਪ੍ਰਤੀਨਿਧੀਆਂ) ਬਾਰੇ ਜਾਣੋ
ਪ੍ਰਤੀਨਿਧੀ 2 ਕਿਸਮਾਂ ਦੇ ਹੁੰਦੇ ਹਨ:
- ਅਣਅਧਿਕਾਰਤ ਪ੍ਰਤੀਨਿਧੀ ਬਿਨਾਂ ਕੋਈ ਫੀਸ ਲਏ ਅਰਜ਼ੀ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਦੇ ਹਨ, ਅਕਸਰ ਓਹ ਦੋਸਤਾਂ ਅਤੇ ਪਰਿਵਾਰਕ ਮੈਂਬਰਾ ਵਿਚੋ ਹੀ ਕੋਈ ਹੁੰਦੇ ਹਨ। ਉਹ ਮੁਫ਼ਤ ਵਿੱਚ ਫਾਰਮ ਭਰਦੇ ਹਨ ਅਤੇ ਤੁਹਾਡੇ ਲਈ ਤੁਹਾਡੀ ਅਰਜ਼ੀ ਜਮ੍ਹਾਂ ਕਰਦੇ ਹਨ।
- ਭੁਗਤਾਨ ਕੀਤੇ ਪ੍ਰਤੀਨਿਧੀ ਆਪਣੀਆਂ ਸੇਵਾਵਾਂ ਲਈ ਪੈਸੇ ਵਸੂਲਨ ਲਈ ਕੈਨੇਡਾ ਵਿੱਚ ਅਧਿਕਾਰਤ ਹੁੰਦੇ ਹਨ। ਉਹ ਫੀਸ ਲੈਕੇ ਫਾਰਮ ਭਰਦੇ ਹਨ ਅਤੇ ਤੁਹਾਡੇ ਲਈ ਤੁਹਾਡੀ ਅਰਜ਼ੀ ਜਮ੍ਹਾਂ ਕਰਦੇ ਹਨ।
ਅਧਿਕਾਰਤ ਪ੍ਰਤੀਨਿਧੀ ਨਿਯਮਾਂ-ਅਧਾਰਿਤ ਪੇਸ਼ੇਵਰ ਹੁੰਦੇ ਹਨ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਅਰਜ਼ੀ ਪ੍ਰਕਿਰਿਆਵਾਂ ਨੂੰ ਸਮਝਦੇ ਹਨ। ਉਹ ਵਕੀਲ, ਪੈਰਾਲੀਗਲਜ਼, ਕਿਊਬੈਕ ਨੋਟਰੀਜ਼, ਜਾਂ ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਜ਼(opens in a new tab) ਨਾਲ ਰਜਿਸਟਰਡ ਸਲਾਹਕਾਰ ਹੋ ਸਕਦੇ ਹਨ। ਉਹ ਵੱਖ-ਵੱਖ ਵੀਜ਼ਿਆਂ ਬਾਰੇ ਜਾਨਕਾਰੀ ਦੇ ਸਕਦੇ ਹਨ, ਤੁਹਾਡੀ ਅਰਜ਼ੀ 'ਤੇ ਤੁਹਾਨੂੰ ਸਲਾਹ ਦੇ ਸਕਦੇ ਹਨ, ਅਤੇ ਤੁਹਾਡੀ ਤਰਫ਼ੋਂ ਕੈਨੇਡਾ ਸਰਕਾਰ ਨਾਲ ਗੱਲਬਾਤ ਕਰ ਸਕਦੇ ਹਨ।
ਅਧਿਕਾਰਤ ਪ੍ਰਤੀਨਿਧੀਆਂ ਬਾਰੇ ਹੋਰ ਜਾਣੋ(opens in a new tab)
ਅਣਅਧਿਕਾਰਤ ਵੀਜ਼ਾ ਏਜੰਟਾਂ ਨੂੰ ਕਰਨ ਵੇਲੇ ਸਾਵਧਾਨ ਰਹੋ
ਅਸੀਂ ਉਹਨਾਂ ਵੀਜ਼ਾ ਏਜੰਟਾਂ ਨਾਲ ਕੋਈ ਕੰਮ ਨਹੀਂ ਕਰਾਂਗੇ ਜੋ ਫੀਸ ਲੈਂਦੇ ਹਨ ਪਰ ਉਹ ਅਧਿਕਾਰਤ ਪ੍ਰਤੀਨਿਧੀ ਨਹੀਂ ਹਨ। ਜੇਕਰ ਤੁਸੀਂ ਕਿਸੇ ਅਣਅਧਿਕਾਰਤ ਪ੍ਰਤੀਨਿਧੀ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੀ ਅਰਜ਼ੀ ਵਾਪਸ ਕਰ ਸਕਦੇ ਹਾਂ ਜਾਂ ਇਸਨੂੰ ਅਸਵੀਕਾਰ ਕਰ ਸਕਦੇ ਹਾਂ।
ਕਿਸੇ ਵੀਜ਼ਾ ਏਜੰਟ ਨੂੰ ਕਰਨ ਨਾਲ ਤੁਹਾਡੀ ਅਰਜ਼ੀ 'ਤੇ ਤੇਜ਼ੀ ਨਾਲ ਪ੍ਰਕਿਰਿਆ ਕਰਨ ਵਿੱਚ ਮਦਦ ਨਹੀਂ ਮਿਲੇਗੀ ਜਾਂ ਇਹ ਗਾਰੰਟੀ ਨਹੀਂ ਹੋਵੇਗੀ ਕਿ ਤੁਹਾਡਾ ਵੀਜ਼ਾ ਮਨਜ਼ੂਰ ਹੋ ਜਾਵੇਗਾ। ਏਜੰਟਾਂ ਦੇ ਕੈਨੇਡੀਅਨ ਵੀਜ਼ਾ ਅਧਿਕਾਰੀਆਂ ਨਾਲ ਵਿਸ਼ੇਸ਼ ਸੰਬੰਧ ਨਹੀਂ ਹੁੰਦੇ ਹਨ। ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਸਾਰੀਆਂ ਅਰਜ਼ੀਆਂ ਦੀ ਸਮੀਖਿਆ ਕਰਦੇ ਸਮੇਂ ਉਹੀ ਕਦਮਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹਨ, ਭਾਵੇਂ ਤੁਸੀਂ ਕਿਸੇ ਏਜੰਟ ਨੂੰ ਕਰਦੇ ਹੋ ਜਾਂ ਆਪਣੇ ਆਪ ਅਰਜ਼ੀ ਦਿੰਦੇ ਹੋ।
ਜੇਕਰ ਤੁਹਾਡੀ ਅਰਜ਼ੀ ਅਸਵੀਕਾਰ ਕਰ ਦਿੱਤੀ ਗਈ ਸੀ, ਤਾਂ ਇਹ ਯਕੀਨੀ ਕਰੋ ਕਿ ਤੁਸੀਂ ਦੁਬਾਰਾ ਅਰਜ਼ੀ ਦੇਣ ਤੋਂ ਪਹਿਲਾਂ ਇਹ ਸਮਝਦੇ ਹੋ ਕਿ ਇਸਨੂੰ ਕਿਉਂ ਇਨਕਾਰ ਕੀਤਾ ਗਿਆ ਸੀ। ਉਸੇ ਜਾਣਕਾਰੀ ਨਾਲ ਦੁਬਾਰਾ ਅਰਜ਼ੀ ਦੇਣ ਨਾਲ ਤੁਹਾਡੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਇੰਝ ਕਰਨ ਨਾਲ ਫੈਸਲਾ ਨਹੀਂ ਬਦਲੇਗਾ, ਅਤੇ ਇਸ ਨਾਲ ਤੁਹਾਡਾ ਖਰਚ ਵਧੇਰੇ ਹੋਵੇਗਾ।
ਕੋਈ ਵੀ ਇਹ ਗਾਰੰਟੀ ਨਹੀਂ ਦੇ ਸਕਦਾ ਹੈ ਕਿ ਤੁਹਾਡੇ ਵੀਜ਼ੇ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਅਣਅਧਿਕਾਰਤ ਏਜੰਟਾਂ ਬਾਰੇ ਜਾਣੋ
ਜੇਕਰ ਤੁਸੀਂ ਅਰਜ਼ੀ ਭਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਿਸੇ ਏਜੰਟ ਨੂੰ ਕਰਦੇ ਹੋ, ਤਾਂ ਆਪਣੇ ਭਰੋਸੇ ਦੇ ਲੋਕਾਂ ਨੂੰ ਅਜਿਹੇ ਏਜੰਟ ਦੀ ਸਿਫਾਰਿਸ਼ ਕਰਨ ਲਈ ਕਹੋ ਜਿਸ ਨੂੰ ਉਹਨਾਂ ਨੇ ਵੀਜ਼ਾ ਪ੍ਰਾਪਤ ਕਰਨ ਲਈ ਵਰਤਿਆ ਸੀ। ਆਪਣੀ ਚੋਣ ਕਰਨ ਤੋਂ ਪਹਿਲਾਂ ਕੁਝ ਲੋਕਾਂ ਤੋਂ ਸਲਾਹ ਲਓ।
ਜੇ ਏਜੰਟ ਤੁਹਾਡੀ ਤਰਫ਼ੋਂ ਅਰਜ਼ੀ ਦਿੰਦਾ ਹੈ, ਤਾਂ ਇਹ ਸੁਝਾਅ ਯਾਦ ਰੱਖੋ:
- ਤੁਹਾਨੂੰ ਦੋਵਾਂ ਨੂੰ ਪ੍ਰਤੀਨਿਧੀ ਫਾਰਮ ਦੀ ਵਰਤੋਂ ਕਰਨੂੀ ਪਵੇਗੀ ਅਤੇ ਇਸ ‘ਤੇ ਦਸਤਖਤ ਕਰਨੇ ਪੈਣਗੇ(opens in a new tab) । ਤੁਹਾਡੀ ਅਰਜ਼ੀ 'ਤੇ ਜਾਣਕਾਰੀ ਦੀ ਘੋਸ਼ਣਾ ਕਰਨ ਵਿੱਚ ਅਸਫਲ ਰਹਿਣ ਨੂੰ ਝੂਠ ਮੰਨਿਆ ਜਾਂਦਾ ਹੈ, ਅਤੇ ਤੁਹਾਡੀ ਅਰਜ਼ੀ ਨੂੰ ਅਸਵੀਕਾਰ ਕੀਤਾ ਜਾ ਸਕਦਾ ਹੈ।
- ਏਜੰਟ ਵੱਲੋਂ ਤੁਹਾਡੀ ਅਰਜ਼ੀ ਨੂੰ IRCC ਦੀ ਆਨਲਾਈਨ ਪ੍ਰਣਾਲੀ ਰਾਹੀਂ ਜਮ੍ਹਾਂ ਕਰਨ ਵੇਲੇ ਹਾਜ਼ਰ ਹੋਣ ਲਈ ਕਹੋ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਭੇਜਿਆ ਗਿਆ ਹੈ। ਬਹੁਤ ਸਾਰੇ ਧੋਖੇਬਾਜ਼ ਤੁਹਾਨੂੰ ਦੱਸਣਗੇ ਕਿ ਉਹਨਾਂ ਨੇ ਤੁਹਾਡੀ ਅਰਜ਼ੀ ਭੇਜੀ ਹੈ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਹੁੰਦਾ।
ਜੇਕਰ ਤੁਸੀਂ ਕਿਸੇ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਭੁਗਤਾਨ ਕਰ ਰਹੇ ਹੋ
- ਇੱਕ ਲਿਖਤੀ ਇਕਰਾਰਨਾਮੇ ਅਤੇ IRCC ਫੀਸਾਂ ਅਤੇ ਉਹਨਾਂ ਸੇਵਾਵਾਂ ਦੇ ਵੇਰਵਿਆਂ ਲਈ ਪੁੱਛੋ ਜਿਹਨਾਂ ਲਈ ਤੁਸੀਂ ਭੁਗਤਾਨ ਕਰ ਰਹੇ ਹੋ
- ਤੁਹਾਡੇ ਦੁਆਰਾ ਕੀਤੇ ਹਰ ਭੁਗਤਾਨ ਦੀ ਇੱਕ ਹਸਤਾਖਰਿਤ ਰਸੀਦ ਪ੍ਰਾਪਤ ਕਰੋ
ਧੋਖਾਧੜੀ ਦੇ ਨਤੀਜੇ
ਝੂਠ ਨਾ ਬੋਲੋ ਅਤੇ ਜਾਅਲੀ ਦਸਤਾਵੇਜ਼ ਨਾ ਭੇਜੋ
ਕਿਸੇ ਅਰਜ਼ੀ 'ਤੇ ਝੂਠ ਬੋਲਣਾ ਜਾਂ ਜਾਅਲੀ ਦਸਤਾਵੇਜ਼ ਭੇਜਣਾ ਇੱਕ ਗੰਭੀਰ ਅਪਰਾਧ ਹੈ। ਤੁਹਾਡੀ ਅਰਜ਼ੀ ਨੂੰ ਅਸਵੀਕਾਰ ਕਰ ਦਿੱਤਾ ਜਾਵੇਗਾ ਅਤੇ ਤੁਹਾਡੇ ‘ਤੇ ਘੱਟੋ-ਘੱਟ 5 ਸਾਲਾਂ ਲਈ ਕੈਨੇਡਾ ਵਿੱਚ ਪਾਬੰਦੀ ਲਗਾਈ ਜਾ ਸਕਦੀ ਹੈ।
ਤੁਸੀਂ ਵੀਜ਼ਾ ਅਰਜ਼ੀ ਵਿੱਚ ਆਪਣੇ ਵੱਲੋਂ ਦਿੱਤੀ ਜਾਣਕਾਰੀ ਲਈ ਜੁੰਮੇਵਾਰ ਹੁੰਦੇ ਹੋ ਭਾਵੇਂ ਤੁਸੀਂ ਕਿਸੇ ਵੀਜ਼ਾ ਏਜੰਟ ਦੀ ਵਰਤੋਂ ਕਰਦੇ ਹੋ।
ਜੇਕਰ ਕੋਈ ਕੈਨੇਡੀਅਨ ਵੀਜ਼ਾ ਅਧਿਕਾਰੀ ਕਿਸੇ ਅਰਜ਼ੀ 'ਤੇ ਗਲਤ ਜਾਣਕਾਰੀ ਪਾਉਂਦਾ ਹੈ, ਤਾਂ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ-ਤੁਹਾਡੇ ਏਜੰਟ ਨੂੰ ਨਹੀਂ।
ਤੁਸੀਂ ਆਪਣੀ ਅਰਜ਼ੀ ਵਿੱਚ ਜਾਣਕਾਰੀ ਲਈ ਜੁੰਮੇਵਾਰ ਹੁੰਦੇ ਹੋ
ਜੇਕਰ ਕੋਈ ਤੁਹਾਨੂੰ ਵੀਜ਼ਾ ਅਰਜ਼ੀ 'ਤੇ ਝੂਠ ਬੋਲਣ ਜਾਂ ਜਾਅਲੀ ਦਸਤਾਵੇਜ਼ ਦੇਣ ਲਈ ਕਹਿੰਦਾ ਹੈ, ਤਾਂ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜੋਖਮ ਵਿੱਚ ਪਾ ਰਹੇ ਹਨ।
ਕਿਸੇ ਵੀਜ਼ਾ ਏਜੰਟ ਦੁਆਰਾ ਤੁਹਾਨੂੰ ਦਿੱਤੇ ਗਏ ਖਾਲੀ ਫਾਰਮਾਂ ਜਾਂ ਅਰਜੀਆਂ 'ਤੇ ਕਦੇ ਵੀ ਦਸਤਖ਼ਤ ਨਾ ਕਰੋ।
ਤੁਹਾਡੇ ਵੱਲੋਂ ਆਪਣੀ ਅਰਜ਼ੀ 'ਤੇ ਦਸਤਖ਼ਤ ਕਰਨ ਤੋਂ ਪਹਿਲਾਂ, ਯਕੀਨੀ ਕਰੋ ਕਿ ਤੁਹਾਡੀ ਅਰਜ਼ੀ ਅਤੇ ਸਹਾਇਕ ਦਸਤਾਵੇਜ਼ਾਂ ਵਿੱਚ ਸਾਰੀ ਜਾਣਕਾਰੀ ਸੱਚ ਹੈ ਅਤੇ ਤੁਸੀਂ ਸਭ ਕੁਝ ਸਮਝਦੇ ਹੋ।
ਜਾਅਲੀ ਦਸਤਾਵੇਜ਼ ਜਾਂ ਜਾਣਕਾਰੀ ਭੇਜਣ ਦੇ ਨਤੀਜੇ
ਜੇਕਰ ਤੁਸੀਂ ਝੂਠੇ ਦਸਤਾਵੇਜ਼ ਜਾਂ ਜਾਣਕਾਰੀ ਭੇਜਦੇ ਹੋ ਜਾਂ ਤੁਹਾਡਾ ਏਜੰਟ ਅਜਿਹਾ ਕਰਦਾ ਹੈ
- ਤੁਹਾਡੀ ਅਰਜ਼ੀ ਨੂੰ ਰੱਦ ਕਰ ਦਿੱਤਾ ਜਾਵੇਗਾ
- ਤੁਹਾਡੇ 'ਤੇ ਘੱਟੋ-ਘੱਟ 5 ਸਾਲਾਂ ਲਈ ਕੈਨੇਡਾ ਦੀ ਪਾਬੰਦੀ ਲਗਾਈ ਜਾ ਸਕਦੀ ਹੈ
- ਤੁਹਾਡਾ IRCC ਨਾਲ ਧੋਖਾਧੜੀ ਦਾ ਸਥਾਈ ਰਿਕਾਰਡ ਹੋ ਸਕਦਾ ਹੈ
ਕੈਨੇਡੀਅਨ ਸਰਕਾਰ ਅਧਿਕਾਰੀਆਂ ਨੂੰ ਸਿਖਲਾਈ ਦੇਣ ਅਤੇ ਜਾਅਲੀ ਦਸਤਾਵੇਜ਼ਾਂ 'ਤੇ ਨਜ਼ਰ ਰੱਖਣ ਲਈ ਭਾਈਵਾਲਾਂ ਨਾਲ ਕੰਮ ਕਰਦੀ ਹੈ।
ਅਰਜੀ ਫੀਸ
ਆਪਣਾ ਪੈਸਾ ਬਰਬਾਦ ਨਾ ਕਰੋ
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੁਹਾਡੀ ਜੀਵਨ ਭਰ ਦੀ ਬਚਤ ਨੂੰ ਕਿਸੇ ਅਰਜ਼ੀ 'ਤੇ ਖਰਚ ਨਹੀਂ ਕਰਨਾ ਚਾਹੀਦਾ। ਵਿਜ਼ਟਰ ਵੀਜ਼ਾ ਦੀ ਅਰਜ਼ੀ ਦੇਣ ਲਈ ਲਗਭਗ 6,000 (CAN$100) ਦਾ ਖਰਚ ਆਉਂਦਾ ਹੈ। ਧੋਖੇਬਾਜ਼ਾਂ ਤੋਂ ਸਾਵਧਾਨ ਰਹੋ ਜੋ ਇਸ ਤੋਂ ਬਹੁਤ ਜ਼ਿਆਦਾ ਵਸੂਲਦੇ ਹਨ। ਅਰਜ਼ੀ ਦੀ ਫੀਸ ਹਰ ਕਿਸੇ ਲਈ ਬਰਾਬਰ ਹੈ।
ਅਰਜ਼ੀ ਫੀਸ ਦੀਆਂ ਉਦਾਹਰਣਾਂ
- ਅਸਥਾਈ ਨਿਵਾਸੀ ਵੀਜ਼ਾ (ਵਿਜ਼ਟਰ ਵੀਜ਼ਾ): $100 (6,000)
- ਵਰਕ ਪਰਮਿਟ*: $155 (9,300)
- ਓਪਨ ਵਰਕ ਪਰਮਿਟ*: $255 (15,500)
- ਸਟੱਡੀ ਪਰਮਿਟ*: $150 (9,100)
- ਬਾਇਓਮੈਟ੍ਰਿਕਸ: $85 (5,100)
ਤੁਹਾਨੂੰ ਆਪਣੇ ਫਿੰਗਰਪ੍ਰਿੰਟਜ਼ ਅਤੇ ਫੋਟੋ (ਬਾਇਓਮੈਟ੍ਰਿਕਸ) ਲੈਣ ਲਈ ਭੁਗਤਾਨ ਕਰਨਾ ਪਵੇਗਾ, ਪਰ ਅਪਾਇੰਟਮੈਂਟ ਲੈਣਾ ਮੁਫ਼ਤ ਹੁੰਦਾ ਹੈ।
ਫ਼ੀਸ ਕੈਨੇਡੀਅਨ ਡਾਲਰਾਂ ਵਿੱਚ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਅਨੁਮਾਨਿਤ ਰਪਏ ਵਿੱਚ ਬਦਲੀ ਕੀਤਾ ਜਾਂਦਾ ਹੈ।
ਅਰਜ਼ੀਆਂ ਅਤੇ ਸੇਵਾਵਾਂ ਲਈ ਫੀਸਾਂ ਬਾਰੇ ਹੋਰ ਵਧੇਰੇ ਜਾਣੋ(opens in a new tab) ।
* ਇੱਕ ਵਾਰ ਸਟੱਡੀ ਜਾਂ ਵਰਕ ਪਰਮਿਟ ਮਨਜ਼ੂਰ ਹੋਣ ਤੋਂ ਬਾਅਦ, ਵੀਜ਼ਾ ਬਿਨਾਂ ਕਿਸੇ ਵਾਧੂ ਖਰਚ ਦੇ ਆਪਣੇ ਆਪ ਜਾਰੀ ਕੀਤਾ ਜਾਵੇਗਾ।
ਨੌਕਰੀ ਦੀਆਂ ਜਾਅਲੀ ਪੇਸ਼ਕਸ਼ਾਂ ਅਤੇ ਵਿਦਿਆਰਥੀ ਧੋਖਾਧੜੀਆਂ ਤੋਂ ਸਾਵਧਾਨ ਰਹੋ
ਤੁਹਾਡੇ ਆਲੇ-ਦੁਆਲੇ ਅਤੇ ਇੰਟਰਨੈੱਟ 'ਤੇ ਧੋਖੇਬਾਜ਼ ਤੁਹਾਨੂੰ ਕੈਨੇਡਾ ਲਈ ਕੰਮ ਜਾਂ ਵਿਦਿਆਰਥੀ ਵੀਜ਼ਾ ਦਿਵਾਉਣ ਦਾ ਵਾਅਦਾ ਕਰਨਗੇ। ਉਹ ਤੁਹਾਨੂੰ ਇਹ ਵੀ ਕਹਿ ਸਕਦੇ ਹਨ ਕਿ ਇੱਕ ਵਾਰ ਤੁਹਾਨੂੰ ਵੀਜ਼ਾ ਮਿਲ ਜਾਣ ਤੋਂ ਬਾਅਦ, ਤੁਸੀਂ ਸਥਾਈ ਨਿਵਾਸੀ (PR) ਬਣਨ ਲਈ ਅਰਜ਼ੀ ਦੇਣ ਦੇ ਯੋਗ ਹੋਵੋਗੇ।
ਕੋਈ ਵੀ ਤੁਹਾਨੂੰ ਵੀਜ਼ਾ ਜਾਂ PR ਦੀ ਗਰੰਟੀ ਨਹੀਂ ਦੇ ਸਕਦਾ ਹੈ।
ਨੌਕਰੀ ਦੀਆਂ ਜਾਅਲੀ ਪੇਸ਼ਕਸ਼ਾਂ
ਕਿਸੇ ਕੈਨੇਡੀਅਨ ਕੰਪਨੀ ਵੱਲੋਂ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ 'ਤੇ ਰੱਖ ਸਕਣ ਤੋਂ ਪਹਿਲਾਂ, ਉਹਨਾਂ ਨੂੰ ਕੈਨੇਡਾ ਵਿੱਚ ਕਿਸੇ ਨੂੰ ਨੌਕਰੀ 'ਤੇ ਰੱਖਣ ਦੀ ਕੋਸ਼ਿਸ਼ ਕਰਨਾ ਲਾਜ਼ਮੀ ਹੁੰਦਾ ਹੈ। ਕੰਪਨੀ ਨੂੰ ਸਰਕਾਰ ਤੋਂ ਦਸਤਾਵੇਜ਼ ਲੈਣਾ ਪੈਂਦਾ ਹੈ ਜੋ ਉਨ੍ਹਾਂ ਨੂੰ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਦਸਤਾਵੇਜ਼ ਨੂੰ ਕਿਰਤ ਬਾਜਾਰ ਪ੍ਰਭਾਵ ਮੁਲਾਂਕਣ (LMIA) ਕਿਹਾ ਜਾਂਦਾ ਹੈ, ਅਤੇ ਇਸਦਾ ਕੰਪਨੀ ਨੂੰ ਹਰੇਕ ਕਰਮਚਾਰੀ ਲਈ 60,200 (CAN$1,000) ਦਾ ਖਰਚ ਆਉਂਦਾ ਹੈ ਜਿਸਨੂੰ ਉਹ ਕੰਮ ‘ਤੇ ਲਗਾਉਣਾ ਚਾਹੁੰਦੇ ਹਨ।ਕੰਪਨੀ ਨੂੰ ਇਹ ਫੀਸ ਅਦਾ ਕਰਨੀ ਪਵੇਗੀ।
ਜੇ ਕੋਈ ਨੌਕਰੀ ਦੀ ਪੇਸ਼ਕਸ਼ ਸੱਚੀ ਅਤੇ ਬਹੁਤ ਵਧੀਆ ਲੱਗਦੀ ਹੈ, ਤਾਂ ਇਹ ਸ਼ਾਇਦ ਇੱਕ ਧੋਖਾਧੜੀ ਹੈ। ਆਪਣੀ ਮਦਦ ਕਰਨ ਲਈ ਕਿਸੇ ਵੀਜ਼ਾ ਏਜੰਟ ਨੂੰ ਤੁਹਾਡੇ ਵੱਲੋਂ ਭੁਗਤਾਨ ਕਰਨ ਤੋਂ ਪਹਿਲਾਂ ਇਹ ਯਕੀਨੀ ਕਰਨ ਲਈ ਕੰਪਨੀ ਅਤੇ ਨੌਕਰੀ ਦੀ ਪੇਸ਼ਕਸ਼ ਦੀ ਖੋਜ ਕਰੋ ਕਿ ਉਹ ਦੋਵੇਂ ਅਸਲ ਹਨ।
ਕੈਨੇਡਾ ਵਿੱਚ ਕੰਮ ਕਰਨ ਬਾਰੇ ਹੋਰ ਵਧੇਰੇ ਜਾਣੋ(opens in a new tab) ।
ਪਤਾ ਲਗਾਓ ਕਿ ਕਿਰਤ ਬਾਜਾਰ ਪ੍ਰਭਾਵ ਮੁਲਾਂਕਣ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ
ਕੈਨੇਡੀਅਨ ਕੰਪਨੀਆਂ ਨੂੰ ਕਿਰਤ ਬਾਜਾਰ ਪ੍ਰਭਾਵ ਮੁਲਾਂਕਣ (LMIA) ਲਈ ਫੀਸ ਦਾ ਭੁਗਤਾਨ ਕਰਨਾ ਹੁੰਦਾ ਹੈ। ਸਰਕਾਰ ਕਰਮਚਾਰੀ ਨੂੰ ਲਾਗਤ ਦਾ ਭੁਗਤਾਨ ਕਰਨ ਨਹੀਂ ਦਿੰਦੀ ਹੈ। ਉਹਨਾਂ ਕੰਪਨੀਆਂ, ਭਰਤੀ ਕਰਨ ਵਾਲਿਆਂ ਜਾਂ ਏਜੰਟਾਂ ਤੋਂ ਸਾਵਧਾਨ ਰਹੋ ਜੋ ਤੁਹਾਨੂੰ ਇਹ ਫੀਸ ਦਾ ਭੁਗਤਾਨ ਕਰਨ ਲਈ ਕਹਿੰਦੇ ਹਨ। ਜੇ ਕੰਪਨੀ ਵਿਦੇਸ਼ੀ ਕਾਮੇ ਨੂੰ ਨੌਕਰੀ ਦੇਣ ਵਾਸਤੇ ਲੋੜਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ LMIA ਨੂੰ ਵਾਪਸ ਲਿਆ ਜਾ ਸਕਦਾ ਹੈ ਅਤੇ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਹੈ।
ਜੇਕਰ LMIA ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਤੁਹਾਡੇ ਮਾਲਕ ਨੂੰ ਤੁਹਾਡੀ ਵਰਕ ਪਰਮਿਟ ਅਰਜ਼ੀ ਵਿੱਚ ਸ਼ਾਮਲ ਕਰਨ ਲਈ ਤੁਹਾਨੂੰ ਮਨਜ਼ੂਰੀ ਪੱਤਰ ਦੀ ਇੱਕ ਕਾਪੀ ਦੇਣੀ ਚਾਹੀਦੀ ਹੈ। ਤੁਹਾਡੇ ਵੱਲੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ LMIA ਮਨਜ਼ੂਰੀ ਪੱਤਰ ਦੀ ਲੋੜ ਹੁੰਦੀ ਹੈ।
ਨੌਕਰੀ ਦੀ ਪੇਸ਼ਕਸ਼ ਸੰਬੰਧੀ ਧੋਖਾਧੜੀਆਂ
ਇਹ ਇੱਕ ਧੋਖਾਧੜੀ ਹੋ ਸਕਦੀ ਹੈ ਜੇਕਰ
- ਭਰਤੀ ਕਰਨ ਵਾਲਾ ਤੁਹਾਡੇ ਤੋਂ ਨੌਕਰੀ ਲੱਭਣ ਲਈ ਪੈਸੇ ਲੈਂਦਾ ਹੈ
ਨੋਟ ਕਰੋ: ਇਮਾਨਦਾਰ ਕੰਪਨੀਆਂ ਕਰਮਚਾਰੀਆਂ ਨੂੰ ਲੱਭਣ ਲਈ ਭਰਤੀ ਕਰਨ ਵਾਲਿਆਂ ਨੂੰ ਭੁਗਤਾਨ ਕਰਦੀਆਂ ਹਨ, ਇਸ ਲਈ ਤੁਹਾਨੂੰ ਨੌਕਰੀ ਦੀ ਪੇਸ਼ਕਸ਼ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ ਹੈ। - ਤੁਹਾਨੂੰ ਅਰਜ਼ੀ ਦੇਣ ਦੇ ਅਧਿਕਾਰ, ਕਿਰਤ ਬਾਜਾਰ ਪ੍ਰਭਾਵ ਮੁਲਾਂਕਣ (LMIA), ਸਿਖਲਾਈ,ਔਜਾਰ ਜਾਂ ਵਰਦੀ ਵਰਗੀਆਂ ਸਪਲਾਈਆਂ ਲਈ ਪਹਿਲਾਂ ਪੈਸੇ ਦੇਣ ਲਈ ਕਿਹਾ ਜਾਂਦਾ ਹੈ।
- ਭਰਤੀ ਕਰਨ ਵਾਲਾ ਜਾਂ ਰੁਜ਼ਗਾਰਦਾਤਾ ਵਾਅਦਾ ਕਰਦਾ ਹੈ ਕਿ ਤੁਸੀਂ ਕੈਨੇਡਾ ਜਾ ਸਕਦੇ ਹੋ ਅਤੇ ਕੁਝ ਹਫ਼ਤਿਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ
- ਨੌਕਰੀ ਜਾਂ ਖੇਤਰ ਲਈ ਤਨਖਾਹ ਬਹੁਤ ਜ਼ਿਆਦਾ ਜਾਪਦੀ ਹੈ
ਨੋਟ ਕਰੋ: ਕੈਨੇਡਾ ਸਰਕਾਰ ਜੌਬ ਬੈਂਕ(opens in a new tab) ਕਿੱਤੇ ਅਤੇ ਸ਼ਹਿਰ ਮੁਤਾਬਕ ਔਸਤ ਤਨਖਾਹਾਂ ਨੂੰ ਸੂਚੀਬੱਧ ਕਰਦੀ ਹੈ। ਤੁਸੀਂ ਨੌਕਰੀ ਲਈ ਸ਼ਹਿਰ ਜਾਂ ਡਾਕ ਕੋਡ ਭਰ ਸਕਦੇ ਹੋ ਅਤੇ ਇਸਦੀ ਤਨਖਾਹ ਸੀਮਾ ਦੇਖ ਸਕਦੇ ਹੋ। - ਨੌਕਰੀ ਦਾ ਵੇਰਵਾ ਅਸਪਸ਼ਟ ਹੈ (ਉਦਾਹਰਨ ਲਈ, ਸਥਾਨ, ਕੰਮ, ਲਾਭ)
- ਕਿਸੇ ਤਜਰਬੇ ਦੀ ਲੋੜ ਨਹੀਂ ਹੈ
- ਕਿਸੇ ਇੰਟਰਵਿਊ ਦੀ ਲੋੜ ਨਹੀਂ ਹੈ
- ਭਰਤੀ ਕਰਨ ਵਾਲਾ ਜਾਂ ਰੁਜ਼ਗਾਰਦਾਤਾ ਵਾਅਦਾ ਕਰਦਾ ਹੈ ਕਿ ਇੱਕ ਵਾਰ ਤੁਹਾਨੂੰ ਨੌਕਰੀ ਮਿਲਣ ਤੋਂ ਬਾਅਦ, ਤੁਹਾਡਾ ਪਰਿਵਾਰ ਕੈਨੇਡਾ ਜਾ ਸਕਦਾ ਹੈ
- ਇੱਕ ਵਾਰ ਜਦੋਂ ਤੁਸੀਂ ਕੈਨੇਡਾ ਵਿੱਚ ਕੰਮ ਕਰਨ ਲੱਗਦੇ ਹੋ ਤਾਂ ਸਥਾਈ ਨਿਵਾਸ (PR) ਦੀ ਗਾਰੰਟੀ ਦਿੱਤੀ ਜਾਂਦੀ ਹੈ
ਨੋਟ ਕਰੋ: ਕੋਈ ਵੀ ਤੁਹਾਨੂੰ PR ਦੀ ਗਰੰਟੀ ਨਹੀਂ ਦੇ ਸਕਦਾ ਹੈ।
ਕਿਸੇ ਵੀਜ਼ਾ ਏਜੰਟ ਨੂੰ ਤੁਹਾਡੇ ਵੱਲੋਂ ਭੁਗਤਾਨ ਕਰਨ ਤੋਂ ਪਹਿਲਾਂ ਕੰਪਨੀ ਦੀ ਖੋਜ ਕਰੋ।
ਬਹੁਤ ਸਾਰੀਆਂ ਕੰਪਨੀਆਂ ਆਪਣੀ ਵੈੱਬਸਾਈਟ 'ਤੇ ਨੌਕਰੀਆਂ ਦੇ ਖੁੱਲਣ ਬਾਰੇ ਪੋਸਟ ਕਰਨਗੀਆਂ। ਜੇਕਰ ਤੁਹਾਨੂੰ ਪੇਸ਼ ਕੀਤੀ ਗਈ ਸਥਿਤੀ ਕੰਪਨੀ ਦੀ ਵੈੱਬਸਾਈਟ 'ਤੇ ਨਹੀਂ ਹੈ, ਤਾਂ ਇਹ ਇੱਕ ਧੋਖਾਧੜੀ ਹੋ ਸਕਦੀ ਹੈ। ਕੈਨੇਡਾ ਵਿੱਚ ਰਹਿੰਦੇ ਆਪਣੇ ਦੋਸਤਾਂ ਜਾਂ ਪਰਿਵਾਰ ਨੂੰ ਕੰਪਨੀ ਅਤੇ ਨੌਕਰੀ ਦੀ ਪੇਸ਼ਕਸ਼ ਬਾਰੇ ਖੋਜ ਕਰਨ ਲਈ ਕਹੋ ਤਾਂ ਜੋ ਇਹ ਯਕੀਨੀ ਬਣਾਓ ਕਿ ਉਹ ਦੋਵੇਂ ਅਸਲੀ ਹੋਣ।
ਵਿਦਿਆਰਥੀ ਨਾਲ ਧੋਖਾਧੜੀਆਂ
ਜੇ ਤੁਸੀਂ ਕੈਨੇਡਾ ਵਿੱਚ ਪੜ੍ਹਨ ਲਈ ਅਰਜ਼ੀ ਦੇ ਰਹੇ ਹੋ:
- ਯਕੀਨੀ ਕਰੋ ਕਿ ਸਕੂਲ ਇੱਕ ਨਾਮਜ਼ਦ ਸਿਖਲਾਈ ਸੰਸਥਾ (DLI) ਹੈ।
- ਮਨਜ਼ੂਰੀ ਪੱਤਰ ਤੋਂ ਬਿਨਾਂ ਸਟੱਡੀ ਪਰਮਿਟ ਲਈ ਅਰਜ਼ੀ ਨਾ ਦਿਓ।
- ਹਮੇਸ਼ਾ ਸਿੱਧੇ ਸਕੂਲ ਨੂੰ ਟਿਊਸ਼ਨ ਫੀਸ ਦਾ ਭੁਗਤਾਨ ਕਰੋ।
- ਇਹ ਦੇਖਣ ਲਈ ਜਾਂਚ ਕਰੋ ਕਿ ਕੀ ਤੁਹਾਡੇ ਸਕੂਲ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾਵਾਂ ਹਨ।
ਜੇਕਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਇਹ ਯਕੀਨੀ ਕਰੋ ਕਿ ਤੁਸੀਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਲਈ ਤੁਸੀਂ ਯੋਗ ਹੋ।
ਕਿਸੇ ਧੋਖੇਬਾਜ਼ ਨੂੰ ਤੁਹਾਡਾ ਸੁਪਨਾ ਨਾ ਖੋਹਣ ਦਿਓ।
ਕੈਨੇਡਾ ਵਿੱਚ ਪੜ੍ਹਾਈ ਕਰਨ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਕੰਮ ਕਰਨ ਬਾਰੇ ਹੋਰ ਵਧੇਰੇ ਜਾਣੋ(opens in a new tab) ।
ਨਾਮਜ਼ਦ ਸਿਖਲਾਈ ਸੰਸਥਾ ਕੀ ਹੈ?
ਕੈਨੇਡਾ ਦੇ ਸਾਰੇ ਸਕੂਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਨਹੀਂ ਕਰ ਸਕਦੇ ਹਨ। ਇੱਕ ਨਾਮਜਦ ਸਿਖਲਾਈ ਸੰਸਥਾ (DLI) ਇੱਕ ਅਜਿਹਾ ਸਕੂਲ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨ ਲਈ ਪ੍ਰਵਾਨਿਤ ਹੈ। ਜੇਕਰ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਕਰੋ ਕਿ ਤੁਸੀਂ ਜਿਸ ਸਕੂਲ ਲਈ ਅਰਜ਼ੀ ਦੇ ਰਹੇ ਹੋ, ਉਹ ਨਾਮਜ਼ਦ ਸਿਖਲਾਈ ਸੰਸਥਾਵਾਂ ਦੀ ਸੂਚੀ(opens in a new tab) ਵਿੱਚ ਹੋਵੇ।
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾਵਾਂ
ਕਈ ਸਕੂਲਾਂ ਵਿੱਚ ਕੈਨੇਡਾ ਵਿੱਚ ਰਹਿਣ, ਸ਼ਹਿਰ, ਮੌਸਮ, ਰਹਿਣ ਲਈ ਥਾਂ ਲੱਭਣ, ਸਿਹਤ ਸੰਭਾਲ, ਵਜ਼ੀਫੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਿੱਖਣ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਲਈ ਸੇਵਾਵਾਂ ਹਨ।
ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਕੌਣ ਅਰਜ਼ੀ ਦੇ ਸਕਦਾ ਹੈ?
ਸਾਰੀਆਂ ਨਾਮਜ਼ਦ ਸਿਖਲਾਈ ਸੰਸਥਾਵਾਂ (DLIs) ਅਤੇ ਪੜ੍ਹਾਈ ਦੇ ਸਾਰੇ ਪ੍ਰੋਗਰਾਮ ਤੁਹਾਨੂੰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਲਈ ਯੋਗ ਨਹੀਂ ਬਣਾਉਂਦੇ ਹਨ। ਇਹ ਦੇਖਣ ਲਈ DLI ਸੂਚੀ(opens in a new tab) ਦੀ ਸਮੀਖਿਆ ਕਰੋ ਕਿ ਕਿਹੜੇ ਸਕੂਲ ਅਜਿਹੇ ਪ੍ਰੋਗਰਾਮ ਪੇਸ਼ ਕਰਦੇ ਹਨ ਜੋ ਤੁਹਾਨੂੰ PGWP ਲਈ ਯੋਗ ਬਣਾਉਂਦੇ ਹਨ। ਤੁਹਾਡੇ ਗ੍ਰੈਜੂਏਟ ਹੋਣ ਤੋਂ ਬਾਅਦ ਕੈਨੇਡਾ ਵਿੱਚ ਕੰਮ ਕਰਨ(opens in a new tab) ਬਾਰੇ ਹੋਰ ਵਧੇਰੇ ਜਾਣੋ।
ਵਿਦਿਆਰਥੀ ਨਾਲ ਧੋਖਾਧੜੀਆਂ
ਤੁਹਾਡੇ ਨਾਲ ਧੋਖਾ ਹੋ ਸਕਦਾ ਹੈ ਜੇਕਰ ਕੋਈ ਵੀਜ਼ਾ ਏਜੰਟ ਜਾਂ ਵਿਦਿਆਰਥੀ ਭਰਤੀ-ਕਰਤਾ
- ਤੁਹਾਨੂੰ ਕੈਨੇਡਾ ਵਿੱਚ ਕਿਸੇ ਨਾਮਜ਼ਦ ਸਿਖਲਾਈ ਸੰਸਥਾ (DLI) ਤੋਂ ਇੱਕ ਮਨਜ਼ੂਰੀ ਪੱਤਰ ਤੋਂ ਬਿਨਾਂ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਲਈ ਕਹਿੰਦਾ ਹੈ
ਨੋਟ ਕਰੋ: ਤੁਹਾਡੇ ਵੱਲੋਂ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇ ਸਕਣ ਤੋਂ ਪਹਿਲਾਂ ਤੁਹਾਨੂੰ ਮਨਜ਼ੂਰੀ ਪੱਤਰ ਦੀ ਲੋੜ ਹੁੰਦੀ ਹੈ। DLI ਸਿੱਧੇ ਤੁਹਾਨੂੰ ਮਨਜ਼ੂਰੀ ਪੱਤਰ ਭੇਜੇਗਾ। - ਜੇਕਰ ਤੁਸੀਂ ਉਹਨਾਂ ਨੂੰ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ DLI ਤੋਂ ਮਨਜ਼ੂਰੀ ਦੇ ਪੱਤਰ ਦਾ ਵਾਅਦਾ ਕਰਦਾ ਹੈ
ਨੋਟ ਕਰੋ: ਜੇ ਕੋਈ ਇਹ ਵਾਅਦਾ ਕਰਦਾ ਹੈ, ਤਾਂ ਉਹ ਸੰਭਾਵਤ ਤੌਰ 'ਤੇ ਧੋਖਾਧੜੀ ਦਾ ਹਿੱਸਾ ਹਨ। ਇੱਕ ਇਮਾਨਦਾਰ ਸਕੂਲ ਕੋਈ ਵੀ ਦਾਖਲਾ ਦਸਤਾਵੇਜ਼ ਦੇਣ ਤੋਂ ਪਹਿਲਾਂ ਤੁਹਾਡੀ ਭਾਸ਼ਾ ਅਤੇ ਅਕਾਦਮਿਕ ਯੋਗਤਾਵਾਂ ਦਾ ਮੁਲਾਂਕਣ ਕਰੇਗਾ। - ਤੁਹਾਨੂੰ ਦੱਸਦਾ ਹੈ ਕਿ ਉਹ ਤੁਹਾਨੂੰ ਫੀਸ ਲਈ ਛੋਟ ਵਾਲੀ ਟਿਊਸ਼ਨ ਦਰ ਦਵਾ ਸਕਦੇ ਹਨ
ਨੋਟ ਕਰੋ: ਫੀਸਾਂ ਬਾਰੇ ਚਰਚਾ ਕਰਨ ਲਈ ਸਿੱਧਾ ਸਕੂਲ ਨਾਲ ਗੱਲ ਕਰੋ। - ਤੁਹਾਨੂੰ ਸਕਾਲਰਸ਼ਿਪ ਲਈ ਅਰਜ਼ੀ ਦੇਣ ਲਈ ਜਾਂ ਤੁਹਾਡੀ ਸਕਾਲਰਸ਼ਿਪ ਦੇ ਮਨਜ਼ੂਰ ਹੋਣ ਦੀ ਗਾਰੰਟੀ ਦੇਣ ਲਈ ਪੈਸੇ ਦੇਣ ਲਈ ਕਹਿੰਦਾ ਹੈ
ਨੋਟ ਕਰੋ: ਸਕਾਲਰਸ਼ਿਪ ਲਈ ਅਰਜ਼ੀ ਦੇਣਾ ਆਮ ਤੌਰ 'ਤੇ ਮੁਫਤ ਹੁੰਦਾ ਹੈ ਅਤੇ ਕੋਈ ਵੀ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ ਹੈ ਕਿ ਤੁਹਾਨੂੰ ਇਹ ਮਿਲੇਗੀ। - ਤੁਹਾਨੂੰ ਦੱਸਦਾ ਹੈ ਕਿ ਤੁਸੀਂ ਆਪਣੇ ਸਟੱਡੀ ਪਰਮਿਟ ਦੀ ਮਿਆਦ ਤੋਂ ਬਹੁਤ ਜ਼ਿਆਦਾ ਸਮੇਂ ਲਈ ਕੈਨੇਡਾ ਵਿੱਚ ਰਹਿ ਸਕਦੇ ਹੋ
- ਤੁਹਾਨੂੰ ਦੱਸਦਾ ਹੈ ਕਿ ਸਾਰੇ DLIs ਅਤੇ ਪੜ੍ਹਾਈ ਦੇ ਪ੍ਰੋਗਰਾਮ ਤੁਹਾਨੂੰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਲਈ ਯੋਗ ਬਣਾ ਸਕਦੇ ਹਨ।
ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰੋ
ਧੋਖੇਬਾਜ਼ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈਣਾ ਚਾਹੁੰਦੇ ਹਨ ਅਤੇ ਤੁਹਾਨੂੰ ਗਾਰੰਟੀਸ਼ੁਦਾ ਵੀਜ਼ਾ ਜਾਂ ਸਥਾਈ ਨਿਵਾਸ (PR) ਦੇ ਝੂਠੇ ਵਾਅਦੇ ਕਰਦੇ ਹਨ। ਮੂਰਖ ਨਾ ਬਣੋ: ਜੇ ਇਹ ਸੁਣਨ ਵਿੱਚ ਬਹੁਤ ਜਿਆਦਾ ਸੱਚ ਲੱਗਦਾ ਹੈ, ਤਾਂ ਹੋ ਸਕਦਾ ਹੈ ਕਿ ਇਹ ਝੂਠ ਹੀ ਹੋਵੇ।
Page details
- Date modified: