ਸਿਰਲੇਖ: ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਬੇਨੀਫਿਟਸ ਅਤੇ ਕ੍ਰੈਡਿਟਸ

ਟਰਾਂਸਕ੍ਰਿਪਟ

ਕਨੇਡਾ ਵਿੱਚ ਬਹੁਤ ਸਾਰੀਆਂ services ਅਤੇ ਲਾਭ ਜਿਹਨਾਂ ਦਾ ਅਸੀਂ ਕਨੇਡਾ ਵਿੱਚ ਆਨੰਦ ਲੈਂਦੇ ਹਾਂ ਓਹ ਟੈਕਸ ਦੇ ਦੁਆਰਾ ਸੰਭਵ ਹਨ।

ਜੋ ਟੈਕਸ ਅਸੀਂ ਅਦਾ ਕਰਦੇ ਹਾਂ ਉਹ ਵਿਦਿਆਰਥੀਆਂ, ਘੱਟ ਆਮਦਨੀ ਵਾਲੇ ਪਰਿਵਾਰਾਂ, ਨਵੇਂ ਆਏ, ਬਜ਼ੁਰਗ ਅਤੇ ਅਪਾਹਜ ਲੋਕਾਂ ਨੂੰ ਲਾਭ ਅਤੇ ਕ੍ਰੈਡਿਟ ਭੁਗਤਾਨ ਦੁਆਰਾ ਜੇਬ ਵਿੱਚ ਪੈਸੇ ਪਾਉਣ ਵਿੱਚ ਵੀ ਮੱਦਦ ਕਰਦੇ ਹਨ.

ਕੀ ਤੁਹਾਨੂੰ ਪਤਾ ਸੀ ਕਿ ਤੁਸੀਂ ਭੀ ਲਾਭ ਅਤੇ ਕ੍ਰੈਡਿਟ ਅਦਾਇਗੀਆਂ ਦੇ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਹੁਣੇ ਆਏ ਹੋ ਅਤੇ ਕਨੇਡਾ ਵਿਚ ਤੁਹਾਡੀ ਕੋਈ ਆਮਦਨੀ ਨਹੀਂ ਹੈ?

ਤੁਸੀਂ ਇਨ੍ਹਾਂ ਦੇ ਪਾਤਰ ਹੋ ਸਕਦੇ ਹੋ:

  • Canada Child Benefit,
  • goods and services/harmonized sales tax (GST/HST) Credit, ਅਤੇ
  • ਹੋਰ ਸਬੰਧਤ provincial and territorial programs.

Canada Child Benefit ਇੱਕ ਟੈਕਸ ਮੁਕਤ ਮਾਸਿਕ ਭੁਗਤਾਨ ਹੈ ਜੋ ਅਠਾਰਾਂ ਸਾਲ ਤੋਂ ਛੋਟੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਪਰਿਵਾਰਾਂ ਦੀ ਮਦਦ ਕਰਦਾ ਹੈ.

Goods and services/harmonized sales tax (GST/HST) Credit ਇੱਕ ਟੈਕਸ ਮੁਕਤ ਤਿਮਾਹੀ ਭੁਗਤਾਨ ਹੈ ਜੋ ਘੱਟ ਅਤੇ ਮਾਮੂਲੀ ਆਮਦਨੀ ਵਾਲੇ ਲੋਕਾਂ ਅਤੇ ਪਰਿਵਾਰਾਂ ਦੀ ਮਦਦ ਕਰਦਾ ਹੈ. ਇਹ ਇਨ੍ਹਾਂ ਵਾਲੋ ਅਦਾ ਕੀਤੇ ਜੀਐਸਟੀ ਐਚਐਸਟੀ ਦਾ ਕੁਝ ਹਿੱਸਾ ਜਾਂ ਪੂਰੀ ਰਕਮ ਹੋ ਸਕਦੀ ਹੈ.

Provinces and territories ਦੇ ਵੀ ਬਹੁਤ ਸਾਰੇ ਲਾਭ ਅਤੇ ਕ੍ਰੈਡਿਟ ਹਨ ਜਿਸ ਦੇ ਤੁਸੀਂ ਯੋਗ ਹੋ ਸਕਦੇ ਹੋ.

ਤੁਹਾਨੂੰ ਸਬੰਧਤ provincial ਅਤੇ territorial programs ਲਈ ਵੱਖਰੇ ਤੌਰ 'ਤੇ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ।

ਜਦੋਂ ਤੁਸੀਂ child tax benefit ਲਈ ਅਰਜ਼ੀ ਦੇਵੋਗੇ ਤਾਂ Canada Revenue Agency ਤੁਹਾਡੀ ਯੋਗਤਾ ਨਿਰਧਾਰਤ ਕਰੇਗਾ ਜਾਂ ਜਾਂ ਫੇਰ ਜੋ ਤੁਸੀਂ ਆਪਣੀ ਟੈਕਸ ਰਿਟਰਨ ਵਿਚ ਜਾਣਕਾਰੀ ਦਿੱਤੀ ਹੋਉਗੀ ਉਹਦੇ ਨਾਲ਼.

ਇਨ੍ਹਾਂ ਲਾਭਾਂ ਅਤੇ ਕ੍ਰੈਡਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ, ਤੁਹਾਡੇ ਕੋਲ Social Insurance number ਹੋਣਾ ਜ਼ਰੂਰੀ ਹੈ.

ਆਪਣੇ ਲਾਭ ਅਤੇ ਕ੍ਰੈਡਿਟ ਜਾਰੀ ਰੱਖਣ ਲਈ ਤੁਹਾਨੂੰ ਹਰ ਸਾਲ ਆਪਣਾ ਟੈਕਸ ਰਿਟਰਨ ਭਰਨਾ ਜ਼ਰੂਰੀ ਹੈ. ਭਾਵੇਂ ਸਾਲ ਦੇ ਦੌਰਾਨ ਤੁਹਾਡੀ ਕੋਈ ਆਮਦਨੀ ਨਹੀਂ ਹੈ ਜਾਂ ਸਾਲ ਵਿੱਚ ਕੁਝ ਹੀ ਸਮੇਂ ਕਨੇਡਾ ਵਿੱਚ ਰਹੇ ਹੋ।

ਜੇ ਤੁਹਾਡਾ ਕੋਈ ਜੀਵਨਸਾਥੀ ਜਾਂ Common law partner ਹੈ ਉਨ੍ਹਾਂ ਨੂੰ ਵੀ ਆਪਣੇ ਭੁਗਤਾਨ ਲਗਾਤਾਰ ਪ੍ਰਾਪਤ ਕਰਨ ਲਈ ਹਰ ਸਾਲ ਟੈਕਸ ਰਿਟਰਨ ਭਰਨਾ ਜ਼ਰੂਰੀ ਹੈ.

ਜੇ ਤੁਹਾਨੂੰ ਆਪਣੀ Tax return file ਕਰਨ ਲਈ ਮਦਦ ਦੀ ਲੋੜ ਹੈ, ਤੁਸੀਂ ਕਿਸੇ ਹੋਰ ਨੂੰ ਇਜ਼ਾਜ਼ਤ ਦੇ ਸਕਦੇ ਹੋ, ਜਿਵੇਂ ਕਿ ਪਰਿਵਾਰ ਦੇ ਮੈਂਬਰ, ਦੋਸਤ ਜਾਂ Accountant ਜੋ ਤੁਹਾਡੇ ਲਈ C-R-A ਨਾਲ ਨਿਬਟੇ

ਜੇ ਤੁਹਾਨੂੰ ਆਪਣਾ ਟੈਕਸ ਭਰਨ ਕਰਨ ਵਿਚ ਮਦਦ ਦੀ ਲੋੜ ਹੋਵੇ

ਤਾਂ ਤੁਸੀਂ ਕਿਸੇ ਟੈਕਸ ਕਲੀਨਿਕ ਦੇ ਸੇਵਕ ਦੁਆਰਾ ਮੁਫਤ ਟੈਕਸ ਭੁਗਤਾਨ ਕਾਰਵਾਨ ਦੇ ਪਾਤਰ ਹੋ ਸਕਦੇ ਹੋ.

ਇਹ ਕੁਝ ਤਰੀਕੇ ਹਨ ਜਿਸ ਨਾਲ਼ Canada Revenue Agency ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ ਜੋ ਕਨੇਡਾ ਵਿੱਚ ਨਵੇਂ ਹਨ.

ਵੇਖੋ CANADA dot C A slash NEW dash TO dash CANADA

ਜਾਂ ਹੋਰ ਜਾਣਕਾਰੀ ਲਈ 1-800-387-1193 'ਤੇ ਸੰਪਰਕ ਕਰੋ

ਅਤੇ ਆਪਣੇ ਆਪ ਨੂੰ ਘੁਟਾਲਿਆਂ ਤੋਂ ਬਚਾਉਣਾ ਸਿੱਖੋ .

ਜੇ ਤੁਹਾਨੂੰ ਕੋਈ ਕਾਲ, ਟੈਕਸਟ, ਜਾਂ ਈਮੇਲ ਆਏ ਜੋ ਘੁਟਾਲੇ ਵਾਂਗ ਲੱਗ ਤਾਂ ਉਹ ਹੋ ਵੀ ਸਕਦੀ ਹੈ l

ਸ਼ੱਕ ਹੋਣ ਤੇ Canada Revenue Agency ਨੂੰ ਕਾਲ ਕਰੋ.

ਵੇਖੋ CANADA dot C A slash TAXES dash FRAUD dash PREVENTION.

Report a problem or mistake on this page
Please select all that apply:

Thank you for your help!

You will not receive a reply. For enquiries, contact us.

Date modified: