ਭਾਰਤ ਤੋਂ ਕੈਨੇਡਾ ਦੀ ਯਾਤਰਾ ਕਰੋ

ਆਨਲਾਈਨ ਅਰਜ਼ੀ ਦਿਓ

ਆਨਲਾਈਨ ਅਰਜ਼ੀ ਦਿਓ

ਵਿਜ਼ੀਟਰ ਵੀਜ਼ੇ ਲਈ ਅਰਜ਼ੀ ਦੇਣ ਲਈ $100 CAD (ਲਗਭਗ 5,200 ਰੁਪਏ) ਦਾ ਖ਼ਰਚ ਲੱਗਦਾ ਹੈ ਅਤੇ ਤੁਹਾਡੀ ਬਾਇਓਮੀਟ੍ਰਿਕ ਫੀਸ ਲਈ $85 CAD (ਲਗਭਗ 4,400 ਰੁਪਏ) ਲੱਗਦੇ ਹਨ।

ਕੇਵਲ ਇੱਕ ਵਾਰ ਅਰਜ਼ੀ ਦਿਓ

ਜੇ ਤੁਹਾਡੀ ਅਰਜ਼ੀ ਨਾਮਨਜ਼ੂਰ ਕੀਤੀ ਜਾਂਦੀ ਹੈ, ਤਾਂ ਸ਼ਾਇਦ ਤੁਸੀਂ ਵਿਜ਼ੀਟਰ ਵੀਜ਼ਾ ਦੇ ਯੋਗ ਨਹੀਂ ਹੋ। ਦੁਬਾਰਾ ਅਰਜ਼ੀ ਸਿਰਫ ਤਾਂ ਹੀ ਲਗਾਓ ਜੇ ਤੁਹਾਡੀ ਸਥਿਤੀ ਬਦਲੀ ਹੈ

ਤੁਹਾਡੇ ਦੁਆਰਾ ਅਰਜ਼ੀ ਦੇਣ ਤੋਂ ਬਾਅਦ

ਜਾਣੋ, ਵਿਜ਼ੀਟਰ ਵੀਜ਼ਾ ਲਈ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ।

ਪ੍ਰਤਿਨਿਧੀ

ਕਿਸੇ ਪਰਿਵਾਰਿਕ ਮੈਂਬਰ ਜਾਂ ਦੋਸਤ ਨੂੰ ਮਦਦ ਕਰਨ ਲਈ ਕਹੋ

ਪਰਿਵਾਰ ਦਾ ਕੋਈ ਮੈਂਬਰ ਜਾਂ ਕੋਈ ਭਰੋਸੇਮੰਦ ਦੋਸਤ ਬਿਨਾਂ ਫੀਸ ਦੇ ਪ੍ਰਤਿਨਿਧੀ ਦੇ ਤੌਰ ‘ਤੇ ਤੁਹਾਡੀ ਅਰਜ਼ੀ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਜਾਂਚ ਕਰੋ ਕਿ ਕੀ ਤੁਹਾਡਾ ਪ੍ਰਤਿਨਿਧੀ ਕੈਨੇਡਾ ਵਿੱਚ ਅਧਿਕਾਰਤ /ਮਾਨਤਾ ਪ੍ਰਾਪਤ ਹੈ

ਜੇ ਤੁਸੀਂ ਪੈਸੇ ਦੇ ਕੇ ਪ੍ਰਤਿਨਿਧੀ ਦੀ ਸੇਵਾ ਲੈ ਰਹੇ ਹੋ, ਤਾਂ ਪਤਾ ਕਰੋ ਕਿ ਕੀ ਉਹਨਾਂ ਕੋਲ ਤੁਹਾਡੀ ਪ੍ਰਤਿਨਿਧਤਾ ਕਰਨ ਜਾਂ ਸਲਾਹ ਦੇਣ ਦਾ ਲਾਇਸੈਂਸ ਹੈ ਜਾਂ ਨਹੀਂ।

ਪ੍ਰਤਿਨਿਧੀ ਸ਼ਾਮਲ ਕਰੋ, ਬਦਲੋ ਜਾਂ ਰੱਦ ਕਰੋ

ਆਪਣੀ ਅਰਜ਼ੀ ਵਿੱਚ ਪ੍ਰਤਿਨਿਧੀ ਸ਼ਾਮਲ ਕਰਨ, ਨਿਯੁਕਤ ਕਰਨ ਜਾਂ ਕਿਸੇ ਪ੍ਰਤਿਨਿਧੀ ਨੂੰ ਹਟਾਉਣ ਲਈ ਚਰਨਾਂ ਦਾ ਪਾਲਣ ਕਰੋ।

ਇਮੀਗ੍ਰੇਸ਼ਨ ਸਬੰਧੀ ਧੋਖਾ

ਅਣਅਧਿਕਾਰਤ ਪ੍ਰਤੀਨਿਧੀ

ਜੇ ਤੁਸੀਂ ਕਿਸੇ ਇੱਮੀਗਰੇਸ਼ਨ ਏਜੇਂਟ (ਸਲਾਹਕਾਰ, ਵਕੀਲ, ਜਾਂ ਕੁਇਬੇਕ ਨੋਟਰੀ) ਨੂੰ ਉਹਨਾਂ ਦੀਆਂ ਸੇਵਾਵਾਂ ਲਈ ਪੈਸੇ ਦਿੰਦੇ ਹੋ, ਤਾਂ ਉਹਨਾਂ ਨੂੰ ਭੁਗਤਾਨਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਪ੍ਰਤੀਨਿਧੀ ਸਮਝਿਆ ਜਾਂਦਾ ਹੈ ਅਤੇ ਉਹ ਅਧਿਕਾਰਤ/ ਮਾਨਤਾ ਪ੍ਰਾਪਤ ਹੋਣੇ ਚਾਹੀਦੇ ਹਨ।

ਦਸਤਾਵੇਜ਼ ਸਬੰਧੀ ਧੋਖਾ ਅਤੇ ਗਲਤ ਬਿਆਨੀ

ਆਪਣੀ ਅਰਜ਼ੀ ‘ਤੇ ਗਲਤ ਜਾਣਕਾਰੀ ਦੇਣਾ ਗੈਰ-ਕਾਨੂੰਨੀ ਹੈ, ਭਾਵੇਂ ਕਿ ਪ੍ਰਤਿਨਿਧੀ ਜਾਂ ਇਮੀਗ੍ਰੇਸ਼ਨ ਸਲਾਹਕਾਰ ਤੁਹਾਨੂੰ ਅਜਿਹਾ ਕਰਨ ਲਈ ਕਹਿੰਦਾ ਹੈ।

ਧੋਖੇ ਬਾਰੇ ਰਿਪੋਰਟ ਕਿਵੇਂ ਕੀਤੀ ਜਾਵੇ

ਜੇ ਤੁਸੀਂ ਧੋਖੇ ਜਾਂ ਘਪਲੇ ਦਾ ਸ਼ਿਕਾਰ ਹੋਏ ਹੋ, ਤਾਂ ਮਦਦ ਪ੍ਰਾਪਤ ਕਰੋ, ਅਤੇ ਇਸਦੀ ਰਿਪੋਰਟ ਅਧਿਕਾਰੀਆਂ ਨੂੰ ਦਿਓ।

Report a problem or mistake on this page
Please select all that apply:

Thank you for your help!

You will not receive a reply. For enquiries, contact us.

Date modified: