ਰਿਫਿਊਜੀ ਦਾਵੇਦਾਰਾਂ ਲਈ ਜਾਣਕਾਰੀ
ਰਿਫਿਊਜੀ ਦਾਵੇਦਾਰਾਂ ਲਈ ਜਾਣਕਾਰੀ (PDF, 91.3 KB)
1. ਆਮ ਜਾਣਕਾਰੀ:
ਰਿਫਿਊਜੀ ਦਾਵਿਆਂ ਨਾਲ ਡੀਲ ਕਰਨ ਵਾਲੇ ਕੈਨੇਡਾ ਸਰਕਾਰ ਦੇ ਵਿਭਾਗ:
- ਇਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) (www.canada.ca/en/services/immigration-citizenship.html): IRCC ਇਹ ਗੱਲ ਨਿਰਧਾਰਤ ਕਰਦਾ ਹੈ ਕਿ ਕੈਨੇਡਾ ਦੇ ਅੰਦਰ ਦਾਇਰ ਕੀਤਾ ਗਿਆ ਕੋਈ ਰਿਫਿਊਜੀ ਕਲੇਮ ਕੀ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਔਫ ਕੈਨੇਡਾ (IRB) ਨੂੰ ਭੇਜਣ ਦੇ ਕਾਬਲ ਹੈ ਜਾਂ ਨਹੀਂ।
- ਕੈਨੇਡਾ ਬੌਰਡਰ ਸਰਵਿਸਜ਼ ਏਜੰਸੀ (CBSA) (www.cbsa-asfc.gc.ca): CBSA ਇਹ ਨਿਰਧਾਰਤ ਕਰਦਾ ਹੈ ਕਿ ਕੀ ਕਿਸੇ ਕੈਨੇਡੀਅਨ ਪੋਰਟ ਔਫ ਐਂਟਰੀ (ਅਰਥਾਤ,ਕੋਈ ਹਵਾਈ ਅੱਡਾ, ਜ਼ਮੀਨੀ ਸਰਹੱਦ ਪਾਰ ਜਾਂ ਸਮੁੰਦਰੀ ਬੰਦਰਗਾਹ) ਜਾਂ ਕਿਸੇ ਇਨਲੈਂਡ ਇਨਫੋਰਸਮੈਂਟ ਔਫਿਸ ਵਿਚ ਕੀਤਾ ਕਲੇਮ ਕੀ IRB ਨੂੰ ਭੇਜਣ ਦੇ ਕਾਬਲ ਹੈ।
- ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਔਫ ਕੈਨੇਡਾ (IRB) (www.irb-cisr.gc.ca): IRB ਇਕ ਖੁਦਮੁਖਤਾਰ ਸੰਸਥਾ ਹੈ, ਜਿਹੜੀ ਇਮੀਗਰੇਸ਼ਨ ਅਤੇ ਰਿਫਿਉਜੀ ਫੈਸਲੇ ਕਰਦੀ ਹੈ।
2.ਵਕੀਲ ਲੈਣ ਦਾ ਹੱਕ
ਰਿਫਿਊਜੀ ਦਾਅਵੇਦਾਰ ਹੋਣ ਦੇ ਨਾਤੇ, ਤੁਹਾਡੇ ਕੋਲ ਰਿਫਿਊਜੀ ਦਾਅਵੇ ਦੀ ਪ੍ਰਕਿਰਿਆ ਦੌਰਾਨ ਆਪਣੇ ਖਰਚੇ 'ਤੇ ਵਕੀਲ (ਇੱਕ ਵਕੀਲ ਜਾਂ ਹੋਰ ਪੇਸ਼ੇਵਰ ਪ੍ਰਤੀਨਿਧੀ) ਦੁਆਰਾ ਨੁਮਾਇੰਦਗੀ ਕਰਨ ਦਾ ਅਧਿਕਾਰ ਹੈ। ਜੇ ਤੁਸੀਂ ਵਕੀਲ ਦਾ ਖਰਚਾ ਨਹੀਂ ਕਰ ਸਕਦੇ ਤਾਂ ਤੁਸੀਂ ਸੂਬਾਈ ਜਾਂ ਟੈਰਟਰੀ ਦੇ ਕਾਨੂੰਨੀ ਸਹਾਇਤਾ ਔਫਿਸ ਕੋਲ ਕਾਨੂੰਨੀ ਸਹਾਇਤਾ ਵਾਸਤੇ ਅਪਲਾਈ ਕਰ ਸਕਦੇ ਹੋ।
ਚਾਹੇ ਕਿਸੇ ਕੋਲ ਵਕੀਲ ਹੈ ਜਾਂ ਨਹੀਂ, ਕੈਨੇਡਾ ਸਰਕਾਰ ਸਭ ਨਾਲ ਇਕੋ ਜਿਹਾ ਵਰਤਾਓ ਕਰਦੀ ਹੈ। ਜੇਕਰ ਤੁਸੀਂ ਕਿਸੇ ਵਕੀਲ ਨੂੰ ਨਿਯੁਕਤ ਕਰਦੇ ਹੋ ਤਾਂ ਤੁਹਾਡੀ ਅਰਜ਼ੀ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਵੇਗਾ।
ਕੋਈ ਨੁਮਾਇੰਦਾ ਲੈਣ ਲਈ ਜਾਣਕਾਰੀ ਇਥੇ ਦੇਖੋ: www.canada.ca/en/immigration-refugees-citizenship/services/immigration-citizenship-representative.html
ਨੋਟ: ਸੂਬਾਈ ਜਾਂ ਟੈਰੀਟੋਰੀਅਲ ਲੀਗਲ ਏਡ ਦਫਤਰਾਂ ਬਾਰੇ ਜਾਨਣ ਲਈ ਲੋਕਲ ਟੈਲੀਫੋਨ ਡਾਇਰੈਕਟਰੀ ਦੇਖੋ ਜਾਂ ਵੈਬਪੇਜ ਦੇਖਣ ਲਈ ਇਹ ਲਿੰਕ ਚੈੱਕ ਕਰੋ: www.justice.gc.ca/eng/fund-fina/gov-gouv/aid-aide/index.html.
3. ਤੁਹਾਡਾ ਰਿਫਿਊਜੀ ਦਾਵਾ ਸਬਮਿਟ ਕਰਨਾ
ਜਦੋਂ ਤੁਸੀਂ ਐਂਟਰੀ ਦੀ ਬੰਦਰਗਾਹ 'ਤੇ ਪਹੁੰਚਦੇ ਹੋ ਤਾਂ ਵਿਅਕਤੀਗਤ ਤੌਰ 'ਤੇ CBSA ਅਧਿਕਾਰੀ ਕੋਲ ਰਿਫਿਊਜੀ ਸੁਰੱਖਿਆ ਦਾਵਾ ਕਰ ਸਕਦੇ ਹੋ।
ਜੇ ਕੋਈ ਅਫਸਰ ਤੁਰੰਤ ਇਹ ਫੈਸਲਾ ਨਹੀਂ ਕਰ ਸਕਦਾ ਕਿ ਤੁਹਾਡਾ ਦਾਵਾ ਰਿਫਿਊਜੀ ਪ੍ਰਟੈਕਜ਼ਨ ਡਿਵਿਜ਼ਨ ਕੋਲ ਭੇਜਣ ਦੇ ਯੋਗ ਹੈ ਜਾਂ ਨਹੀਂ ਤਾਂ ਉਹ ਤੁਹਾਨੂੰ ਦਾਵੇ ਦੀ ਰਸੀਦ (Acknowledgement of Claim) ਦਸਤਾਵੇਜ਼ ਜਾਰੀ ਕਰਨਗੇ। ਇਹ ਇਕ ਅਸਥਾਈ ਦਸਤਾਵੇਜ਼ ਹੈ, ਜਿਹੜਾ
- ਪੁਸ਼ਟੀ ਕਰਦਾ ਹੈ ਕਿ ਤੁਸੀਂ ਰਿਫਿਊਜੀ ਕਲੇਮ ਫਾਇਲ ਕੀਤਾ ਹੈ
- ਦਰਸਾਉਂਦਾ ਹੈ ਕਿ ਤੁਸੀਂ ਅੰਤਰਿਮ ਸੰਘੀ ਸਿਹਤ ਪ੍ਰੋਗਰਾਮ (Interim Federal Health Program) ਅਧੀਨ ਕਵਰ ਹੋ ਅਤੇ
- ਜੇ ਤੁਸੀਂ ਸਮਾਜਿਕ ਸੇਵਾਵਾਂ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੀ ਸਹਾਇਤਾ ਹੋ ਸਕਦੀ ਹੈ
ਜੇ ਤੁਸੀਂ ਸੀਬੀਐਸਏ ਕੋਲ ਦਾਵਾ ਕਰਦੇ ਹੋ ਅਤੇ ਉਹ ਤੁਹਾਨੂੰ ਤੁਹਾਡਾ ਕਲੇਮ ਔਨਲਾਈਨ ਪੂਰਾ ਕਰਨ ਲਈ ਕਹਿੰਦੇ ਹਨ ਤਾਂ ਤੁਸੀਂ ਇਸ ਵਾਸਤੇ ਆਈ ਆਰ ਸੀ ਸੀ ਦੀ ਪੋਰਟਲ ਦਾ ਇਸਤੇਮਾਲ ਕਰੋਗੇ: portal-portail.apps.cic.gc.ca/signin?lang=en
ਆਪਣਾ ਦਾਵਾ ਔਨਲਾਈਨ ਪੂਰਾ ਕਰਨ ਲਈ ਸਹਾਇਤਾ ਵਾਸਤੇ ਇਹ ਦੇਖੋ: www.canada.ca/en/immigration-refugees-citizenship/services/application/application-forms-guides/guide-0192-cbsa-refugee-claims-ircc-portal.html ਤੁਹਾਨੂੰ ਬੇਸਿਸ ਔਫ ਕਲੇਮ ਫਾਰਮ ਵੀ ਪੂਰਾ ਕਰਨਾ ਹੋਵੇਗਾ। ਤੁਹਾਨੂੰ ਇਹ ਫਾਰਮ ਆਈ ਆਰ ਬੀ ਨੂੰ ਡਾਕ ਰਾਹੀਂ ਭੇਜਣ ਲਈ ਵੀ ਕਿਹਾ ਜਾ ਸਕਦਾ ਹੈ ਜਾਂ ਆਈ ਆਰ ਸੀ ਸੀ ਪੋਰਟਲ ਤੇ ਅੱਪਲੋਡ ਕਰਨ ਲਈ ਕਿਹਾ ਜਾ ਸਕਦਾ ਹੈ (ਵਧੇਰੇ ਜਾਣਕਾਰੀ ਲਈ ਸੈਕਸ਼ਨ 11 ਦੇਖੋ) । ਸੀ ਬੀ ਐਸ ਏ ਤੁਹਾਨੂੰ ਅਗਲੇ ਕਦਮਾਂ ਬਾਰੇ ਵੀ ਸੂਚਿਤ ਕਰੇਗੀ।
ਆਈ ਆਰ ਸੀ ਸੀ
ਜੇ ਤੁਸੀਂ ਪਹਿਲਾਂ ਹੀ ਕੈਨੇਡਾ ਦੇ ਅੰਦਰ ਹੋ, ਤੁਸੀਂ ਆਈ ਆਰ ਸੀ ਸੀ ਦੀ ਪੋਰਟਲ ਤੇ ਰਿਫਿਊਜੀ ਪ੍ਰਟੈਕਸ਼ਨ ਦਾ ਦਾਵਾ ਔਨਲਾਈਨ ਕਰ ਸਕਦੇ ਹੋ। ਆਪਣਾ ਦਾਵਾ ਔਨਲਾਈਨ ਮੁਕੰਮਲ ਕਰਨ ਲਈ ਸਹਾਇਤਾ ਵਾਸਤੇ ਇਨਲੈਂਡ ਐਪਲੀਕੇਸ਼ਨ ਗਾਈਡ ਦੇਖ ਸਕਦੇ ਹੋ: www.canada.ca/en/immigration-refugees-citizenship/services/application/application-forms-guides/guide-0174-inland-refugee-claims-portal.html
ਤੁਹਾਡੇ ਵੱਲੋਂ ਦਾਵਾ ਔਨਲਾਈਨ ਸਬਮਿਟ ਕਰਨ ਤੋਂ ਬਾਦ:
- ਤੁਹਾਨੂੰ ਦਾਵੇ ਦੀ ਰਸੀਦ ਜਾਰੀ ਕੀਤੀ ਜਾਵੇਗੀ।
- ਤੁਹਾਡੇ ਬਾਇਮੈਟ੍ਰਿਕਸ (ਫਿੰਗਰਪ੍ਰਿੰਟ ਅਤੇ ਫੋਟੋ) ਲੈਣ ਵਾਸਤੇ ਅਪਾਇੰਟਮੈਂਟ ਬੁੱਕ ਕਰਨ ਲਈ ਆਈ ਆਰ ਸੀ ਸੀ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ। ਬਾਦ ਵਿੱਚ ਤੁਹਾਨੂੰ ਕਿਸੇ ਵੱਖਰੀ ਤਰੀਕ ਤੇ ਇੰਟਰਵਿਊ ਲਈ ਵੀ ਬੁਲਾਇਆ ਜਾਵੇਗਾ।
4.ਅੰਤਰਿਮ ਫੈਡਰਲ ਹੈਲਥ ਪ੍ਰੋਗਰਾਮ
ਅੰਤਰਿਮ ਫੈਡਰਲ ਹੈਲਥ ਪ੍ਰੋਗਰਾਮ (IFHP) ਦੇ ਤਹਿਤ ਕੈਨੇਡਾ ਸਰਕਾਰ ਕੁੱਝ ਹੈਲਥ-ਕੇਅਰ ਸਰਵਿਸਜ਼ ਜਾਂ ਉਤਪਾਦ ਕਵਰ ਕਰਦੀ ਹੈ। ਦਾਅਵੇ ਦੀ ਤੁਹਾਡੀ ਰਸੀਦ ਜਾਂ ਰਫਿਊਜੀ ਪ੍ਰੋਟੈਕਸ਼ਨ ਦਾਅਵੇਦਾਰ ਦਸਤਾਵੇਜ਼ ਇਹ ਦਰਸਾਉਂਦਾ ਹੈ ਕਿ ਕੀ ਤੁਸੀਂ IFHP ਕਵਰੇਜ ਲਈ ਯੋਗ ਹੋ।
ਸਾਰੇ ਯੋਗ ਦਾਵੇਦਾਰ ਹੈਲਥ-ਕੇਅਰ ਸੇਵਾਵਾਂ ਅਤੇ ਉਤਪਾਦ IFHP ਨਾਲ ਰਜਿਸਟਰਡ ਹੈਲਥਕੇਅਰ ਪ੍ਰਦਾਤਿਆਂ ਤੋਂ ਕੈਨੇਡਾ ਵਿਚ ਕਿਤੇ ਵੀ ਲੈ ਸਕਦੇ ਹਨ। ਰਜਿਸਟਰਡ ਪ੍ਰਦਾਤਿਆਂ ਦੀ ਲਿਸਟ ਇਥੇ ਔਨਲਾਈਨ ਉਪਲਬਧ ਹੈ: https://ifhp.medaviebc.ca/
ਕਿਸੇ ਵੀ ਹੈਲਥ-ਕੇਅਰ ਪ੍ਰਦਾਤਾ ਤੋਂ ਸਰਵਿਸ ਲੈਣ ਤੋਂ ਪਹਿਲਾਂ ਚੈੱਕ ਕਰੋ ਕਿ ਉਹ IFHP ਨਾਲ ਰਜਿਸਟਰਡ ਹੋਣ। ਹਰ ਵਿਜ਼ਟ ਮੌਕੇ ਹੈਲਥ-ਕੇਅਰ ਪ੍ਰਦਾਤਾ ਨੂੰ ਸਹੀ ਦਾਵੇ ਦੀ ਰਸੀਦ ਜਾਂ ਰਿਫਿਊਜੀ ਪ੍ਰਟੈਕਸ਼ਨ ਕਲੇਮੈਂਟ ਦਸਤਾਵੇਜ਼ ਪੇਸ਼ ਕੀਤਾ ਜਾਵੇ। IFHP ਬਾਰੇ ਅਤੇ ਕਵਰ ਕੀਤੀਆਂ ਸੇਵਾਵਾਂ ਅਤੇ ਉਤਪਾਦਾਂ ਬਾਰੇ ਵਧੇਰੇ ਜਾਣਕਾਰੀ ਲਈ ਦੇਖੋ: www.canada.ca/ifhp ਜਾਂ https://ifhp.medaviebc.ca/
5.ਇਮੀਗਰੇਸ਼ਨ ਮੈਡੀਕਲ ਪ੍ਰੀਖਿਆ
ਇਕ ਰਿਫਿਊਜੀ ਦਾਵੇਦਾਰ ਦੇ ਤੌਰ ਤੇ ਤੁਹਾਨੂੰ 30 ਦਿਨਾਂ ਦੇ ਅੰਦਰ ਲਾਜ਼ਮੀ ਸਿਹਤ ਪ੍ਰੀਖਿਆ ਕਰਵਾਉਣੀ ਪੈਂਦੀ ਹੈ। ਇਸ ਦਾ ਖਰਚਾ IFHP ਦੁਆਰਾ ਕੀਤਾ ਜਾਂਦਾ ਹੈ।
ਇਹ ਪ੍ਰੀਖਿਆਵਾਂ ਕੁੱਝ ਚੋਣਵੇਂ ਡਾਕਟਰ ਹੀ ਕਰ ਸਕਦੇ ਹਨ। IRCC ਦੀ ਤਰਫੋਂ ਹਰ ਸੂਬੇ ਜਾਂ ਟੈਰਟਰੀ ਵਿਚ ਡਾਕਟਰਾਂ ਦੀ ਲਿਸਟ ਲਈ ਲਿੰਕ ਅਤੇ ਹਿਦਾਇਤਾਂ the IMM 1017 ਸਿਹਤ ਪ੍ਰੀਖਿਆ (Medical Report) ਫਾਰਮ ਵਿਚ ਦਿੱਤੀਆਂ ਗਈਆਂ ਹਨ।
ਮੈਡੀਕਲ ਜਾਂਚ ਲਈ ਅਪਾਇੰਟਮੈਂਟ ਬਣਾਉਣ ਵਾਸਤੇ ਲਿਸਟ ਵਿਚੋਂ ਕਿਸੇ ਡਾਕਟਰ ਨਾਲ ਸੰਪਰਕ ਕਰੋ। ਅਪਾਇੰਟਮੈਂਟ ਤੇ ਆਪਣੇ ਨਾਲ ਇਹ ਦਸਤਾਵੇਜ਼ ਜ਼ਰੂਰ ਲਿਆਓ:
- IMM 1017 ਫਾਰਮ ਅਤੇ
- ਦਾਵੇ ਦੀ ਰਸੀਦ ਜਾਂ ਰਿਫਿਊਜੀ ਪ੍ਰਟੈਕਸ਼ਨ ਕਲੇਮੈਂਟ ਦਸਤਾਵੇਜ਼
ਇਹ ਯਕੀਨੀ ਬਣਾਓ ਕਿ ਤੁਸੀਂ ਡਾਕਟਰ ਨੂੰ ਆਪਣਾ ਮੌਜੂਦਾ ਪਤਾ ਪ੍ਰਦਾਨ ਕੀਤਾ ਹੈ।
6. ਵਰਕ ਪਰਮਿਟ ਅਤੇ ਸਮਾਜਿਕ ਬੀਮਾ ਨੰਬਰ
ਕੈਨੇਡਾ ਵਿਚ ਕਨੂੰਨੀ ਤੌਰ ਤੇ ਕੰਮ ਕਰਨ ਲਈ ਤੁਹਾਡੇ ਕੋਲ ਵਰਕ ਪਰਮਿਟ ਅਤੇ ਸੋਸ਼ਲ ਇੰਸ਼ੋਰੰਸ ਨੰਬਰ (Social Insurance Number) ਹੋਣਾ ਲਾਜ਼ਮੀ ਹੈ।
ਕਿਸੇ ਵੀ ਇੰਪਲਾਇਰ ਨਾਲ ਕੰਮ ਕਰਨ ਲਈ ਤੁਸੀਂ ਆਪਣੇ ਔਨਲਾਈਨ ਐਪਲੀਕੇਸ਼ਨ ਫਾਰਮ ਵਿਚ (ਆਈ ਆਰ ਸੀ ਸੀ ਪੋਰਟਲ ਰਾਹੀਂ ) ਬਿਨਾਂ ਫੀਸ ਵਾਲੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਵਰਕ ਪਰਮਿਟ ਤੇ ਇਹ ਦੱਸਿਆ ਜਾਵੇਗਾ ਕਿ ਇਹ ਕਿੰਨੀ ਦੇਰ ਲਈ ਉਚਿਤ ਹੈ।
IRCC ਦੁਆਰਾ ਵਰਕ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਹੇਠ ਦਿੱਤੇ ਕਦਮ ਉਠਾਉਣੇ ਲਾਜ਼ਮੀ ਹਨ:
- ਤੁਹਾਡੇ ਦਾਵੇ ਦੀ ਯੋਗਤਾ ਬਾਰੇ ਫੈਸਲਾ ਹੋਣਾ ਜ਼ਰੂਰੀ ਹੈ।
- ਇਮੀਗਰੇਸ਼ਨ ਮੈਡੀਕਲ ਪ੍ਰੀਖਿਆ ਵੀ ਪੂਰੀ ਅਤੇ ਪਾਸ ਹੋਣੀ ਜ਼ਰੂਰੀ ਹੈ
- ਬਾਇਮੈਟਰਿਕਸ (ਫਿੰਗਰਪ੍ਰਿੰਟ ਅਤੇ ਫੋਟੋਆਂ) ਵੀ ਲਈਆਂ ਜਾਣ (ਦੇਖੋ ਸੈਕਸ਼ਨ 8)
ਤੁਸੀਂ ਆਪਣੀ ਇਮੀਗਰੇਸ਼ਨ ਮੈਡੀਕਲ ਪ੍ਰੀਖਿਆ ਪੂਰੀ ਕਰ ਲਈ ਹੈ, ਉਸਦਾ ਸਬੂਤ ‘IME’ ਨੰਬਰ ਹੈ, ਜਾਂ “eMedical” ਜਾਣਕਾਰੀ ਸ਼ੀਟ ਦੀ ਕਾਪੀ ਹੈ (ਜਿਸ ਡਾਕਟਰ ਨੇ ਪ੍ਰੀਖਿਆ ਕੀਤੀ, ਇਹ ਉਸ ਤੋਂ ਹੀ ਲਏ ਜਾ ਸਕਦੇ ਹਨ) (ਦੇਖੋ ਸ਼ੈਕਸ਼ਨ 4)
ਜੇ ਤੁਸੀਂ ਰਿਫਿਊਜੀ ਕਲੇਮ ਪ੍ਰਕਿਰਿਆ ਦੌਰਾਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰਦੇ ਤਾਂ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ: www.canada.ca/en/services/immigration-citizenship.html
ਨੋਟ: ਜਦੋਂ ਤੁਹਾਨੂੰ ਵਰਕ ਪਰਮਿਟ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਇਹ ਤੁਹਾਨੂੰ ਡਾਕ ਰਾਹੀਂ ਭੇਜ ਦਿੱਤਾ ਜਾਵੇਗਾ। ਇਹ ਬਹੁਤ ਜ਼ਰੂਰੀ ਹੈ ਕਿ ਪਤਾ ਅਪਡੇਟ ਜਾਵੇ। ਪਤਾ ਬਦਲਣ ਲਈ ਆਈ ਆਰ ਸੀ ਸੀ ਵੈੱਬਫਾਰਮ ਦੇਖੋ: secure.cic.gc.ca/enquiries-renseignements/canada-case-cas-eng.aspx
ਅਤੇ ਇਸ ਵਿਚ ‘ਸੰਪਰਕ ਜਾਣਕਾਰੀ ਬਦਲੋ’ ਸਿਲੈਕਟ ਕਰੋ। ਜਦੋਂ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਤੁਹਾਨੂੰ ਸੋਸ਼ਲ ਇੰਸ਼ੋਰੰਸ ਨੰਬਰ ਲਈ ਵੀ ਲਾਜ਼ਮੀ ਤੌਰ ਤੇ ਅਪਲਾਈ ਕਰਨਾ ਚਾਹੀਦਾ ਹੈ। SIN ਵਾਸਤੇ ਆਪਣੀ ਅਰਜ਼ੀ ਵਿਚ ਤੁਸੀਂ ਦਾਵੇ ਦੀ ਰਸੀਦ ਦਸਤਾਵੇਜ਼ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਹ ਔਨਲਾਈਨ, ਮੇਲ ਰਾਹੀਂ ਜਾਂ ਕਿਸੇ Service Canada Centre ਤੇ ਇਨ-ਪਰਸਨ ਕਰ ਸਕਦੇ ਹੋ। ਅਰਜ਼ੀ ਪ੍ਰਕਿਰਿਆ ਬਾਰੇ ਜਾਣਕਾਰੀ ਇਥੇ ਮਿਲੇਗੀ: www.canada.ca/en/employment-social-development/services/sin.html. ਲੋਕਲ Service Canada Centre ਲੱਭਣ ਲਈ ਕਾਲ ਕਰੋ 1 800 O-Canada (1-800-622-6232)
7. ਸਟੱਡੀ ਪਰਮਿਟ
18 ਸਾਲ ਤੋਂ ਘੱਟ ਉਮਰ ਦਾ ਕੋਈ ਵੀ, ਜਿਸ ਨੇ ਰਿਫਿਊਜੀ ਕਲੇਮ ਲਾਇਆ ਹੈ, ਜਾਂ ਜੋ ਕਿਸੇ ਰਿਫਿਊਜੀ ਦਾਵੇਦਾਰ ਦਾ ਨਿਰਭਰ ਬੱਚਾ ਹੈ, ਉਹ ਬਿਨਾਂ ਸਟੱਡੀ ਪਰਮਿਟ ਦੇ ਕਿਸੇ ਵੀ ਪ੍ਰੀ-ਸਕੂਲ, ਪ੍ਰਾਈਮਰੀ ਜਾਂ ਸੈਕੰਡਰੀ (ਗਰੇਡ 12 ਤੱਕ) ਵਿਚ ਪੜ੍ਹ ਸਕਦਾ ਹੈ। ਬੱਚੇ ਦਾ ਦਾਵੇ ਦੀ ਰਸੀਦ ਜਾਂ ਰਿਫਿਊਜੀ ਪ੍ਰਟੈਕਸ਼ਨ ਕਲੇਮੈਂਟ ਦਸਤਾਵੇਜ਼ ਸਕੂਲ ਦਾਖਲੇ ਲਈ ਲੋੜੀਂਦਾ ਹੋਵੇਗਾ।
ਜਿਹੜੇ ਵੀ ਦਾਵੇਦਾਰ ਪੋਸਟ-ਸੈਕੰਡਰੀ ਲੈਵਲ (ਕਾਲਜ ਜਾਂ ਯੂਨੀਵਰਸਿਟੀ) ਪੱਧਰ ਤੇ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਲਈ ਸਟੱਡੀ ਪਰਮਿਟ ਲੋੜੀਂਦਾ ਹੋਵੇਗਾ। ਕੈਨੇਡਾ ਵਿਚ ਕਨੂੰਨੀ ਤੌਰ ਤੇ ਪੜ੍ਹਨ ਲਈ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਮੈਡੀਕਲ ਪ੍ਰੀਖਿਆ ਪੂਰੀ ਅਤੇ ਪਾਸ ਕਰਨੀ ਲਾਜ਼ਮੀ ਹੈ।
ਸਟੱਡੀ ਪਰਮਿਟ ਲਈ ਅਰਜ਼ੀ ਇਥੇ ਉਪਲਬਧ ਹੈ: www.canada.ca/en/services/immigration-citizenship.html ਸਟੱਡੀ ਪਰਮਿਟ ਲਈ ਅਪਲਾਈ ਕਰਨ ਵਾਸਤੇ ਰਿਫਿਉਜੀ ਦਾਵੇਦਾਰਾਂ ਦੀ ਕੋਈ ਫੀਸ ਨਹੀਂ ਲੱਗਦੀ।
ਸਟੱਡੀ ਪਰਮਿਟ ਅਰਜ਼ੀ ਲਈ ਹੇਠ ਦਿੱਤੇ ਦਸਤਾਵੇਜ਼ ਚਾਹੀਦੇ ਹਨ:
- ਦਾਵੇ ਦੀ ਰਸੀਦ ਜਾਂ ਰਿਫਿਊਜੀ ਪ੍ਰਟੈਕਸ਼ਨ ਕਲੇਮੈਂਟ ਦਸਤਾਵੇਜ਼ ਦੀ ਕਾਪੀ ( ਦੇਖੋ ਸੈਕਸ਼ਨ 9)
- ਕਿਸੇ ਮਾਨਤਾਪ੍ਰਾਪਤ ਸਿਖਿਆ ਅਦਾਰੇ ਵਿਚ ਦਾਖਲੇ ਦਾ ਸਬੂਤ
ਕਿਉਬੈਕ ਸੂਬੇ ਵਿਚ ਪੜ੍ਹਨ ਲਈ ਇਮੀਗ੍ਰੇਸ਼ਨ ਅਤੇ ਸੱਭਿਆਚਾਰਕ ਭਾਈਚਾਰਿਆਂ ਦਾ ਵਿਭਾਗ (Ministère de l’Immigration et des Communautés culturelles) ਦੁਆਰਾ ਜਾਰੀ ਕਿਊਬੇਕ ਦੀ ਸਵੀਕ੍ਰਿਤੀ ਦਾ ਸਰਟੀਫਿਕੇਟ (Certificat d’acceptation du Québec) (CAQ) ਜ਼ਰੂਰੀ ਹੈ। CAQ ਪ੍ਰਾਪਤ ਕਰਨ ਲਈ ਹੋਰ ਜਾਣਕਾਰੀ ਵਾਸਤੇ ਦੇਖੋ: https://www.quebec.ca/en/education/study-quebec
8.ਬਾਇਓਮੈਟਰਿਕਸ (ਫਿੰਗਰਪ੍ਰਿੰਟ ਤੇ ਫੋਟੋਆਂ)
ਜੇ ਤੁਸੀਂ ਆਪਣਾ ਦਾਵਾ ਕਿਸੇ ਪੋਰਟ ਔਫ ਐਂਟਰੀ ਤੇ ਕੀਤਾ, ਤਾਂ ਕੋਈ CBSA ਔਫਿਸਰ ਤੁਹਾਡੇ ਬਾਇਓਮੈਟਰਿਕਸ ਅਤੇ ਆਈਡੀ ਪਰੂਫ ਅਤੇ ਹੋਰ ਸੰਬੰਧਤ ਦਸਤਾਵੇਜ਼ ਲਵੇਗਾ। ਤੁਹਾਨੂੰ ਨਿਮਨਲਿਖਤ ਕਰਨਾ ਹੋਵੇਗਾ:
- ਆਪਣੀ ਯੋਗਤਾ ਇੰਟਰਵਿਊ ਪੂਰੀ ਕਰੋ ਜਾਂ
- ਅਫਸਰ ਤੁਹਾਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ ਅਤੇ ਹੋਰ ਪੜਤਾਲ ਲਈ ਆਈ ਆਰ ਸੀ ਸੀ ਜਾਂ ਕਿਸੇ CBSA ਦਫਤਰ ਵਿਚ ਆਉਣ ਲਈ ਤਰੀਕ ਅਤੇ ਸਮਾਂ ਤਹਿ ਕਰ ਦੇਵੇਗਾ। ਜੇ ਸੀ ਬੀ ਐਸ ਏ ਅਧਿਕਾਰੀ ਨੇ ਤੁਹਾਨੂੰ ਆਦੇਸ਼ ਦਿਤਾ ਹੈ ਤਾਂ ਤੁਸੀਂ ਆਪਣੀ ਇੰਟਰਵਿਊ ਤਰੀਕ ਤੋਂ ਪਹਿਲਾਂ ਆਈ ਆਰ ਸੀ ਸੀ ਪੋਰਟਲ ਰਾਹੀਂ ਆਪਣਾ ਦਾਵਾ ਔਨਲਾਈਨ ਸਬਮਿਟ ਕਰ ਸਕਦੇ ਹੋ।
ਜੇ ਤੁਸੀਂ ਪਹਿਲਾਂ ਹੀ ਕੈਨੇਡਾ ਵਿਚ ਹੋ, ਅਤੇ ਆਈ ਆਰ ਸੀ ਸੀ ਪੋਰਟਲ ਰਾਹੀਂ ਆਪਣਾ ਦਾਵਾ ਔਨਲਾਈਨ ਸਬਮਿਟ ਕਰ ਦਿੱਤਾ ਹੈ, ਤਾਂ ਤੁਹਾਨੂੰ ਕਿਹਾ ਜਾਵੇਗਾ
- ਬਾਇਓਮੈਟਰਿਕਸ ਕੁਲੈਕਸ਼ਨ ਲਈ IRCC ਔਫਿਸ ਨੂੰ ਰਿਪੋਰਟ ਕਰੋ
- ਆਪਣੀ ਪਛਾਣ ਦਾ ਪਰੂਫ ਅਤੇ ਹੋਰ ਸੰਬੰਧਤ ਦਸਤਾਵੇਜ਼ ਜਮ੍ਹਾ ਕਰਵਾਓ, ਅਤੇ
- ਨਿਰਧਾਰਤ ਤਰੀਕ ਤੇ ਇੰਟਰਵਿਊ ਲਈ ਪਹੁੰਚੋ
- ਆਪਣੀ ਬਾਇਮੈਟ੍ਰਿਕਸ ਅਪਾਇੰਟਮੈਂਟ ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੋ ਪਾਸਪੋਰਟ-ਸਾਈਜ਼ ਫੋਟੋਆਂ ਲੈ ਕੇ ਆਓ ( 14 ਜਾਂ ਵੱਧ ਉਮਰ ਵਾਲਿਆਂ ਦੀਆਂ ਫੋਟੋਆਂ ਦੀ ਜ਼ਰੂਰਤ ਨਹੀਂ)
9. ਪੋਰਟ ਔਫ ਐਂਟਰੀ ਤੇ ਜਾਂਚ ਪ੍ਰਕਿਰਿਆ ਜਾਂ ਇਨਲੈਂਡ ਇੰਟਰਵਿਊ
ਇੰਟਰਵਿਊ ਤੇ ਅਫਸਰ ਨਿਮਨਲਿਖਤ ਕਰੇਗਾ:
- ਜੇ ਤੁਹਾਡਾ ਦਾਵਾ ਯੋਗ ਹੈ ਤਾਂ ਇਸ ਨੂੰ ਆਈ ਆਰ ਬੀ ਤੇ ਰਿਫਿਊਜੀ ਪ੍ਰਟੈਕਸ਼ਨ ਡਿਵਿਜ਼ਨ (RPD) ਕੋਲ ਭੇਜੇਗਾ
- ਜੇ ਤੁਹਾਡਾ ਦਾਵਾ ਯੋਗ ਹੈ ਤਾਂ ਤੁਹਾਨੂੰ ਇਕ RPCD ( ਨੀਚੇ ਦੇਖੋ) ਜਾਰੀ ਕਰੇਗਾ
- ਨਿਕਾਲੇ ਦਾ ਆਦੇਸ਼ ਦੇਵੇਗਾ:
- ਜੇ ਤੁਹਾਡਾ ਕਲੇਮ IRB ਨੂੰ ਭੇਜਣ ਦੇ ਯੋਗ ਹੋਇਆ ਤਾਂ ਨਿਕਾਲੇ ਦੇ ਆਦੇਸ਼ ਸ਼ਰਤੀਆ (ਮਤਲਬ ਕਿ ਲਾਗੂ ਨਹੀਂ) ਹੋਣਗੇ, ਜਦੋਂ ਤੱਕ IRB ਦੁਆਰਾ ਫੈਸਲਾ ਕਰ ਨਹੀਂ ਲਿਆ ਜਾਂਦਾ।
- ਜੇ ਤੁਹਾਡਾ ਕਲੇਮ ਯੋਗ ਨਾ (ਅਯੋਗ) ਹੋਇਆ ਤਾਂ ਨਿਕਾਲੇ ਦਾ ਆਦੇਸ਼ ਲਾਗੂ ਹੋ ਜਾਵੇਗਾ।
- ਨਿਕਾਲੇ ਦੇ ਆਦੇਸ਼ਾਂ ਸੰਬੰਧੀ ਵਧੇਰੇ ਜਾਣਕਾਰੀ ਲਈ ਸੈਕਸ਼ਨ 12 ਦੇਖੋ।
- ਜੇ ਤੁਹਾਡਾ ਦਾਵਾ ਯੋਗ ਹੋਇਆ ਤਾਂ IRB ਪ੍ਰਕਿਆ ਸਬੰਧੀ ਤੁਹਾਨੂੰ ਜਾਣਕਾਰੀ ਪੈਕੇਜ ਦਿੱਤਾ ਜਾਵੇਗਾ
ਜੇ ਤੁਹਾਡਾ ਦਾਵਾ ਅਯੋਗ ਪਾਇਆ ਗਿਆ ਅਤੇ IRB ਨੂੰ ਰੈਫ਼ਰ ਕਰ ਦਿਤਾ ਗਿਆ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ IRB ਦੀ ਰਿਫਿਊਜੀ ਪ੍ਰਟੈਕਸ਼ਨ ਡਿਵਿਜ਼ਨ ਤੇ ਸੁਣਵਾਈ ਲਈ ਪਹੁੰਚਣਾ ਹੋਵੇਗਾ। ਸੁਣਵਾਈ ਦੀ ਤਰੀਕ ਅਤੇ ਥਾਂ ਬਾਰੇ ਜਾਣਕਾਈ ਲਈ ਆਈ ਆਰ ਬੀ ਬਾਦ ਦੀ ਕਿਸੇ ਤਰੀਕ ਤੇ ਤੁਹਾਡੇ ਨਾਲ ਸੰਪਰਕ ਕਰੇਗਾ।
- ਜੇ ਤੁਹਾਡਾ ਦਾਵਾ ਅਯੋਗ ਪਾਇਆ ਗਿਆ, ਜਾਂ ਆਈ ਆਰ ਬੀ ਤੇ ਨਾਕਾਰਤਮਕ ਫੈਸਲਾ ਆਇਆ ਤਾਂ ਤੁਹਾਨੂੰ ਅਗਲੇ ਕਦਮਾਂ ਬਾਰੇ ਸੂਚਿਤ ਕੀਤਾ ਜਾਵੇਗਾ। ਤੁਸੀਂ ਅਜੇ ਵੀ ਫੈਡਰਲ ਹੈਲਥ ਪ੍ਰੋਗਰਾਮ ਜਾਂ ਸੂਬਾਈ ਸੇਵਾਵਾਂ ਲਈ ਯੋਗ ਹੋਵੋਂਗੇ ਜਦ ਤੱਕ ਤੁਹਾਨੂੰ ਕੈਨੇਡਾ ਵਿਚੋਂ ਕੱਢ ਨਹੀਂ ਦਿੱਤਾ ਜਾਂਦਾ।
RPCD ਕੈਨੇਡਾ ਵਿਚ ਰਿਫਿਊਜੀ ਦਾਵੇਦਾਰ ਦੇ ਤੌਰ ਤੇ ਤੁਹਾਡਾ ਮੁਢਲੇ ਪਛਾਣ ਦਸਤਾਵੇਜ਼ ਵਜੋਂ ਦਾਵੇ ਦੀ ਰਿਸੀਦ ਦੀ ਥਾਂ ਲੈ ਲੈਂਦਾ ਹੈ। RPCD ਨਿਮਨਲਿਖਤ ਦਰਸਾਉਂਦਾ ਹੈ:
- ਦਰਸਾਉਂਦਾ ਹੈ ਕਿ ਤੁਹਾਡਾ ਦਾਵਾ IRB ਨੂੰ ਰੈਫ਼ਰ ਕਰ ਦਿੱਤਾ ਗਿਆ ਹੈ
- ਸੇਵਾਵਾਂ ਲੈਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਅਤੇ
- ਦਰਸਾਉਂਦਾ ਹੈ ਕਿ ਤੁਸੀਂ ਇੰਟੈਰਿਮ ਫੈਡਰਲ ਹੈਲਥ ਪ੍ਰੋਗਰਾਮ ਤਹਿਤ ਕਵਰਡ ਹੋ।
10. ਸੰਪਰਕ ਜਾਣਕਾਰੀ
ਸਾਰੇ ਦਾਵੇਦਾਰਾਂ ਨੂੰ ਪਤੇ ਜਾਂ ਸੰਪਰਕ ਜਾਣਕਾਰੀ ਵਿਚ ਕਿਸੇ ਵੀ ਤਬਦੀਲੀ ਬਾਰੇ IRCC ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਾਰੇ ਅਪਡੇਟ “Change of Contact Information” ਸਿਲੈਕਟ ਕਰਕੇ ਆਈ ਆਰ ਸੀ ਸੀ ਵੈਬਫਾਰਮ ਰਾਹੀਂ ਮੁਕੰਮਲ ਕੀਤੇ ਜਾ ਸਕਦੇ ਹਨ: secure.cic.gc.ca/enquiries-renseignements/canada-case-cas-eng.aspx
ਨੋਟ: ਤੁਹਾਡਾ ਦਾਵਾ ਇਕ ਵਾਰ ਆਈ ਆਰ ਬੀ ਨੂੰ ਰੈਫ਼ਰ ਹੋਣ ਤੋਂ ਬਾਦ ਤੁਹਾਡੀ ਸੰਪਰਕ ਜਾਣਕਾਰੀ ਵਿਚ ਕਿਸੇ ਤਬਦੀਲੀ ਬਾਰੇ ਤੁਹਾਨੂੰ ਆਈ ਆਰ ਬੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਨੂੰ ਕਿਵੇਂ ਕਰਨ ਹੈ, ਬਾਰੇ ਹਿਦਾਇਤਾਂ ਆਈ ਆਰ ਬੀ ਦੀ ਕਲੇਮੰਟ ਗਾਈਡ ਵਿਚ ਦਿੱਤੀਆਂ ਗਈਆਂ ਹਨ: www.irb-cisr.gc.ca/Eng/RefClaDem/Pages/ClaDemGuide.aspx
11. ਇਮੀਗਰੇਸ਼ਨ ਅਤੇ ਰਿਫਿਊਜੀ ਬੋਰਡ ਦਾਵੇਦਾਰ ਕਿੱਟ
ਸਾਰੇ ਯੋਗ ਦਾਵੇਦਾਰਾਂ ਨੂੰ IRB ਦਾਵੇਦਾਰ ਕਿੱਟ ਦਿੱਤੀ ਜਾਂਦੀ ਹੈ। ਇਸ ਕਿੱਟ ਵਿਚ ਜਾਣਕਾਰੀ ਹੁੰਦੀ ਹੈ ਕਿ ਆਈ ਆਰ ਬੀ ਸੁਣਵਾਈ ਲਈ ਤਿਆਰੀ ਕਿਵੇਂ ਕਰਨੀ ਹੈ। ਕਿੱਟ ਵਿਚ ਨਿਮਨਲਿਖਤ ਹੁੰਦਾ ਹੈ:
ਦਾਵੇ ਦਾ ਅਧਾਰ ਫਾਰਮ (Basis of Claim form)
ਇਹ ਦਸਤਾਵੇਜ਼ ਸਾਰੇ ਦਾਵੇਦਾਰਾਂ ਲਈ ਲਾਜ਼ਮੀ ਹੈ। ਹਰ ਵਿਅਕਤੀ ਦਾ ਆਪਣਾ ਵੱਖਰਾ ਦਾਵੇ ਦਾ ਅਧਾਰ ਫਾਰਮ ਹੋਣਾ ਚਾਹੀਦਾ ਹੈ।
ਜੇ ਤੁਸੀਂ ਪੋਰਟ ਔਫ ਐਂਟਰੀ ਤੇ ਰਿਫਿਉਜੀ ਕਲੇਮ ਕਰਦੇ ਹੋ, ਤੁਹਾਨੂੰ ਲਾਜ਼ਮੀ ਤੌਰ ਤੇ ਦਾਵੇ ਦਾ ਅਧਾਰ ਫਾਰਮ ਭਰਨਾ ਚਾਹੀਦਾ ਹੈ ਅਤੇ 15 ਦਿਨ ਦੇ ਅੰਦਰ ਸਿੱਧਾ IRB ਨੂੰ ਮੇਲ ਕਰਨਾ ਚਾਹੀਦਾ ਹੈ। ਜਾਂ ਜਿਵੇਂ IRB ਵੱਲੋਂ ਆਦੇਸ਼ ਹੈ ਜਿਹੜਾ ਕਿ IRB ਵੱਲੋਂ ਜਾਰੀ ਕੀਤੇ ਗਏ ਚਲੰਤ ਪ੍ਰੈਕਟਿਸ ਨੋਟਿਸ ਦੇ ਅਧੀਨ ਹੈ। ਜੇ ਤੁਸੀਂ ਆਪਣਾ ਮੁਕੰਮਲ ਕੀਤਾ ਗਿਆ ਆਪਣਾ ਦਾਵੇ ਦਾ ਅਧਾਰ ਫਾਰਮ (BOC Form) ਵਕਤ ਸਿਰ ਪ੍ਰਦਾਨ ਨਹੀਂ ਕਰਦੇ ਤਾਂ ਰਿਫਿਊਜੀ ਪ੍ਰਟੈਕਸ਼ਨ ਡਿਵਿਜ਼ਨ (RPD) ਐਲਾਨ ਕਰ ਸਕਦੀ ਹੈ ਕਿ ਤੁਹਾਡਾ ਦਾਵਾ ਛੱਡ ਦਿੱਤਾ ਗਿਆ ਹੈ।
ਜੇ ਤੁਸੀਂ ਆਪਣਾ ਕਲੇਮ ਔਨਲਾਈਨ IRCC ਪੋਰਟਲ ਰਾਹੀਂ ਸਬਮਿਟ ਕਰਦੇ ਹੋ ਤਾਂ ਦਾਵੇ ਦਾ ਅਧਾਰ ਫਾਰਮ ਇਕ ਸਹਾਇਕ ਦਸਤਾਵੇਜ਼ ਵਜੋਂ ਨਾਲ ਅਪਲੋਡ ਕਰਨਾ ਚਾਹੀਦਾ ਹੈ।
ਨੋਟ: ਇਹ ਦਾਵੇਦਾਰ ਦੀ ਜ਼ਿੰਮੇਵਾਰੀ ਹੈ ਕਿ ਉਸਦਾ ਵਕੀਲ ਦਾਵੇ ਦਾ ਅਧਾਰ ਫਾਰਮ ਸਮੇਂ ਸਿਰ IRB ਨੂੰ ਸਬਮਿਟ ਕਰੇ।
ਦਾਵੇਦਾਰ ਦੀ ਗਾਈਡ (Claimant’s Guide)
ਦਾਵੇਦਾਰ ਦੀ ਗਾਈਡ IRB ਰਿਫਿਊਜੀ ਪ੍ਰਟੈਕਸ਼ਨ ਪ੍ਰਕਿਰਿਆ ਬਿਆਨ ਕਰਦੀ ਹੈ ਅਤੇ ਇਥੇ ਦੇਖੀ ਜਾ ਸਕਦੀ ਹੈ: www.irb-cisr.gc.ca/Eng/RefClaDem/Pages/ClaDemGuide.aspx
ਤੁਹਾਡੇ ਪੇਸ਼ੀ ਨੋਟਿਸ ਬਾਰੇ ਅਹਿਮ ਨਿਰਦੇਸ਼ (Notice to Appear)
ਇਨ੍ਹਾਂ ਹਿਦਾਇਤਾਂ ਵਿਚ ਸੁਣਵਾਈ ਲਈ ਪੇਸ਼ੀ ਨੋਟਿਸ ਸੰਬੰਧੀ ਅਤੇ ਰਿਫਿਊਜੀ ਕਲੇਮ ਪ੍ਰਕਿਰਿਆ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ।
ਸੂਬਾਈ ਅਤੇ ਟੈਰੀਟੋਰੀਅਲ ਕਾਨੂੰਨੀ ਸਹਾਇਤਾ ਸੰਪਰਕ ਜਾਣਕਾਰੀ
ਜੇ ਤੁਸੀਂ ਆਪਣੇ ਲੀਗਲ ਕੌਂਸਲ ਦੀ ਅਦਾਇਗੀ ਨਹੀਂ ਕਰ ਸਕਦੇ ਤਾਂ ਤੁਸੀਂ ਕਾਨੂੰਨੀ ਸਹਾਇਤਾ) ਲਈ ਯੋਗ ਹੋ ਸਕਦੇ ਹੋ।
ਕੌਂਸਲ ਸੰਪਰਕ ਜਾਣਕਾਰੀ ਫਾਰਮ (IRB/CISR 101:02):
ਜੇ ਦਾਵੇਦਾਰ ਨੇ ਕੌਂਸਲ ਕੀਤਾ ਹੈ (ਵਕੀਲ ਜਾਂ ਕੰਸਲਟੈਂਟ, ਜੋ ਕਿਸੇ ਉਚਿਤ ਰੈਗੂਲਟੋਰੀ ਬੌਡੀ ਦਾ ਮੈਂਬਰ ਹੋਵੇ) ਤਾਂ ਕੌਂਸਲ ਦੀ ਸੰਪਰਕ ਜਾਣਕਾਰੀ (Counsel Contact Information) ਉਸ ਦੁਆਰਾ ਪੂਰੀ ਕੀਤੀ ਜਾਵੇ ਅਤੇ IRB ਨੂੰ ਸਬਮਿਟ ਕੀਤੀ ਜਾਵੇ: (irb-cisr.gc.ca/en/forms/Documents/IrbCisr10102_e.pdf (PDF, 0.2 MB))
ਜੇ ਕੌਂਸਲ ਫੀਸਾਂ ਸੂਬਾਈ ਜਾਂ ਟੈਰੀਟੋਰੀਅਲ ਲੀਗਲ ਏਡ ਸਰਵਿਸ ਦੁਆਰਾ ਦਿੱਤੀਆਂ ਗਈਆਂ ਤਾਂ ਉਸ ਤੇ ਵੀ ਇਹੀ ਲਾਗੂ ਹੁੰਦਾ ਹੈ।
ਜਦੋਂ ਵੀ ਦਾਵੇਦਾਰ ਕੌਂਸਲ ਬਦਲਦਾ ਹੈ ਤਾਂ ਨਵੇਂ ਕੌਂਸਲ ਦੀ ਕੌਂਟੈਕਟ ਜਾਣਕਾਰੀ ਦਾ ਫਾਰਮ ਭਰਿਆ ਜਾਵੇ ਅਤੇ IRB ਨੂੰ ਸਬਮਿਟ ਕੀਤਾ ਜਾਵੇ।
ਬਿਨਾਂ ਫੀਸ ਨੁਮਾਇੰਦਗੀ ਦਾ ਨੋਟਿਸ ਫਾਰਮ (IRB/CISR 101.03):
ਜੇ ਤੁਹਾਡੇ ਕੌਂਸਲ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ ਤਾਂ ਉਨ੍ਹਾਂ ਨੂੰ ਬਿਨਾਂ ਫੀਸ ਨੁਮਾਇੰਦਗੀ (Notice of Representation without a Fee form) ਦਾ ਨੋਟਿਸ ਫਾਰਮ irb.gc.ca/en/forms/Documents/IrbCisr10103_e.pdf (PDF, 821 KB)
ਭਰਨਾ ਚਾਹੀਦਾ ਹੈ ਅਤੇ IRB ਨੂੰ ਸਬਮਿਟ ਕਰਨਾ ਚਾਹੀਦਾ ਹੈ।
ਜੇ ਤੁਸੀਂ ਕੌਂਸਲ ਕਰਦੇ ਹੋ ਪਰ IRB ਨੂੰ ਨਾ IRB/CISR 101.02 ਮਿਲਦਾ ਹੈ ਅਤੇ ਨਾ IRB/CISR 101.03 ਫਾਰਮ ਤਾਂ ਤੁਹਾਡੇ ਕੌਂਸਲ ਨੂੰ ਤੁਹਾਡੀ ਤਰਫੋਂ IRB ਅੱਗੇ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ।
12.ਨਿਕਾਲੇ ਦੇ ਆਦੇਸ਼
ਆਮ ਕਰਕੇ ਜਿਆਦਾਤਰ ਰਿਫਿਊਜੀ ਦਾਵੇਦਾਰਾਂ ਨੂੰ ਨਿਕਾਲੇ ਦੇ ਆਦੇਸ਼ ਉਨ੍ਹਾਂ ਦੇ ਯੋਗਤਾ ਫੈਸਲੇ ਮੌਕੇ ਹੀ ਦੇ ਦਿੱਤੇ ਜਾਂਦੇ ਹਨ। ਜੇ ਤੁਹਾਡੇ ਖਿਲਾਫ ਨਿਕਾਲੇ ਦਾ ਆਦੇਸ਼ ਜਾਰੀ ਹੋਇਆ ਹੈ ਤਾਂ ਇਸ ਦੀ ਕਾਪੀ ਤੁਹਾਨੂੰ ਦਿੱਤੀ ਜਾਵੇਗੀ।
ਜੇ ਤੁਸੀਂ ਇਸ ਗੱਲ ਬਾਰੇ ਯੋਗ ਹੋਣ ਲਈ ਦ੍ਰਿੜ ਹੋ ਕਿ ਤੁਹਾਨੂੰ ਰਿਫਿਊਜੀ ਪ੍ਰਟੇਕਸ਼ਨ ਡਿਵਿਜ਼ਨ ਕੋਲ ਭੇਜਿਆ ਜਾਵੇ, ਤੁਸੀਂ ਉਦੋਂ ਤੱਕ ਕੈਨੇਡਾ ਵਿਚ ਰਹਿ ਸਕਦੇ ਹੋ, ਜਦੋਂ ਤੱਕ ਤੁਹਾਡੇ ਦਾਵੇ ਤੇ ਫੈਸਲਾ ਨਹੀਂ ਹੋ ਜਾਂਦਾ। ਜੇ ਰਿਫਿਊਜੀ ਪ੍ਰੋਟੈਕਸ਼ਨ ਡਿਵਿਜ਼ਨ ਤੁਹਾਡਾ ਕੇਸ ਪ੍ਰਵਾਨ ਕਰ ਲੈਂਦੀ ਹੈ ਤਾਂ ਤੁਹਾਡਾ ਨਿਕਾਲੇ ਦਾ ਆਦੇਸ਼ ਲਾਗੂ ਨਹੀਂ ਕੀਤਾ ਜਾ ਸਕਦਾ ਅਤੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਸਕਦੇ ਹੋ।
ਜੇ ਤੁਸੀਂ ਅਯੋਗ ਪਾਏ ਗਏ, ਤੁਹਾਡਾ ਕਲੇਮ ਛੱਡਿਆ ਗਿਆ ਜਾਂ ਵਾਪਿਸ ਲੈ ਲਿਆ ਗਿਆ ਨਿਰਧਾਰਤ ਕੀਤਾ ਗਿਆ, ਜਾਂ ਰਿਫਿਊਜੀ ਪ੍ਰਟੈਕਸ਼ਨ ਡਿਵਿਜ਼ਨ ਤੁਹਾਡਾ ਕਲੇਮ ਰੱਦ ਕਰ ਦਿੰਦੀ ਹੈ, ਤਾਂ ਤੁਹਾਡਾ ਨਿਕਾਲੇ ਦਾ ਆਦੇਸ਼ ਲਾਗੂ ਹੋ ਜਾਵੇਗਾ।
ਜੇ ਤੁਹਾਡੇ ਖਿਲਾਫ ਰਵਾਨਗੀ ਆਦੇਸ਼ ਜਾਰੀ ਹੋ ਜਾਂਦਾ ਹੈ, ਤਾਂ ਜਦੋਂ ਰਵਾਨਗੀ ਲਾਗੂ ਹੋ ਗਈ ਤਾਂ ਸਲਾਹ ਦਿੱਤੀ ਜਾਵੇਗੀ ਕਿ ਤੁਸੀਂ 30 ਦਿਨਾਂ ਦੇ ਅੰਦਰ ਕੈਨੇਡਾ ਛੱਡ ਜਾਵੋ। ਕੈਨੇਡਾ ਛੱਡਣ ਤੋਂ ਪਹਿਲਾਂ ਤੁਹਾਨੂੰ CBSA ਔਫਿਸ ਨੂੰ ਆਪਣੀ ਪਲੈਨ ਕੀਤੀ ਰਵਾਨਗੀ ਤੋਂ ਪਹਿਲਾਂ ਦੱਸਣਾ ਹੋਵੇਗਾ ਤਾਂ ਜੋ ਉਹ ਤੁਹਾਡੀ ਰਵਾਨਗੀ ਦੀ ਪੁਸ਼ਟੀ ਕਰਨ ਲਈ ਪ੍ਰਬੰਧ ਕਰ ਸਕਣ। ਜੇ ਤੁਸੀਂ 30 ਦਿਨ ਦੇ ਅੰਦਰ ਕੈਨੇਡਾ ਨਹੀਂ ਛੱਡਦੇ, ਜਾਂ ਤੁਸੀਂ CBSA ਨਾਲ ਆਪਣੀ ਰਵਾਨਗੀ ਦੀ ਪੁਸ਼ਟੀ ਕਰਨ ਲਈ ਪ੍ਰਬੰਧ ਨਹੀਂ ਕਰਦੇ, ਤਾਂ ਰਵਾਨਗੀ ਆਦੇਸ਼ ਆਪਣੇ ਆਪ ਡੈਪੋਰਟੇਸ਼ਨ ਦਾ ਆਦੇਸ਼ ਬਣ ਜਾਵੇਗਾ।
Page details
- Date modified: